- ਅਮਨ ਸਕੋਡਾ ਖਿਲਾਫ ਜ਼ਿਲ੍ਹਾ ਫਾਜ਼ਿਲਕਾ ਖਿਲਾਫ ਹਨ 15-20 ਮੁਕੱਦਮੇ ਦਰਜ
- ਅਮਨ ਸਕੋਡਾ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ: ਭਾਰਤੀ ਕਮਿਉਨਿਸਟ ਪਾਰਟੀ
ਫਿਰੋਜ਼ਪੁਰ, 16 ਸਤੰਬਰ 2020 - ਫਿਰੋਜ਼ਪੁਰ ਪ੍ਰੈਸ ਕਲੱਬ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਵੱਲੋਂ ਕਾਨਫਰੰਸ ਵਿਚ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਦਾ ਭਗੌੜਾ ਵਿਅਕਤੀ ਅਮਨ ਸਕੋਡਾ ਪੁੱਤਰ ਭਗਵਾਨ ਦਾਸ ਵਾਸੀ ਚੱਕ ਪੁੰਨਾ ਜਿਸ ਦੇ ਪਹਿਲਾ ਡੀਜੀਪੀ ਸਮੈਧ ਸੈਣੀ ਨਾਲ ਚੰਗੇ ਸਬੰਧ ਸਨ, ਜਿਸ ਦੀ ਸ਼ਹਿ ਤੇ ਅਮਨ ਸਕੋਡਾ ਨੇ ਪੰਜਾਬ ਦੇ ਵੱਖ ਵੱਖ ਲੋਕਾਂ ਨੂੰ ਨੌਕਰੀਆਂ ਲਗਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਮਾਰੀਆਂ ਹਨ। ਜਿਸ ਦੇ ਖਿਲਾਫ ਜ਼ਿਲ੍ਹਾ ਫਾਜ਼ਿਲਕਾ ਵਿਚ ਹੀ ਕਰੀਬ 15/20 ਮੁਕੱਦਮੇ ਦਰਜ ਹਨ ਤੇ ਇਹ ਹੁਣ ਕਾਫੀ ਮੁਕੱਦਮਿਆਂ ਵਿਚੋਂ ਭਗੌੜਾ ਹੈ, ਜਿਸ ਬਾਰੇ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਚੰਗੀ ਤਰ੍ਹਾਂ ਜਾਣਦੀ ਹੈ।
ਉਨ੍ਹਾਂ ਆਖਿਆ ਕਿ ਸਕੋਡਾ ਜੋ ਜ਼ਿਲ੍ਹਾ ਪੁਲਿਸ ਫਾਜ਼ਿਲਕਾ ਦਾ ਭਗੌੜਾ ਹੋਣ ਦੇ ਬਾਵਜੂਦ ਹੁਣ ਫਿਰ ਕਾਫੀ ਪੁਲਿਸ ਕਰਮਚਾਰੀਆਂ, ਅਧਿਕਾਰੀਆਂ ਨਾਲ ਚੰਗੇ ਸਬੰਧ ਬਣਾ ਕੇ ਲੋਕਾਂ ਤੇ ਨਾਜਾਇਜ਼ ਮੁਕੱਦਮੇ ਦਰਜ ਕਰਵਾ ਡੀਜੀਪੀ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਚੰਗੇ ਸਬੰਧਾਂ ਦਾ ਝਾਂਸਾ ਦੇ ਕੇ ਠੱਗੀਆਂ ਮਾਰ ਰਿਹਾ ਹੈ। ਜੋ ਹੁਣ ਅਮਨ ਸਕੋਡਾ ਇਕ ਹੋਰ ਡੀਜੀਪੀ ਸਰਵਰ ਸੱਤਿਆ ਚੌਹਾਨ ਨਾਲ ਚੰਗੇ ਸਬੰਧ ਹੋਣ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਦੀ ਸ਼ਹਿ ਤੇ ਹੁਣ ਫਿਰ ਅਮਨ ਸਕੋਡਾ ਪੁਲਿਸ ਦਾ ਪੀਓ ਹੋਣ ਦੇ ਬਾਵਜੂਦ ਪੂਰਾ ਸਰਗਰਮ ਹੈ ਤੇ ਸ਼ਰੇਆਮ ਪੁਲਿਸ ਦੇ ਕਰਮਚਾਰੀਆਂ ਅਧਿਕਾਰੀਆਂ ਨਾਲ ਸਬੰਧ ਬਣਾ ਚੁੱਕਾ ਹੈ।
ਜ਼ਿਲ੍ਹਾ ਫਾਜ਼ਿਲਕਾ ਵਿਚ ਅਮਨ ਸਕੋਡਾ ਨੇ ਕਾਫੀ ਵੱਡਾ ਗੈਂਗ ਬਣਾਇਆ ਹੋਇਆ ਹੈ ਜੋ ਆਪਣੇ ਗੈਂਗ ਦੇ ਲੋਕਾਂ ਨਾਲ ਤਾਲਮੇਲ ਕਰਕੇ ਅਤੇ ਪੁਲਿਸ ਮਹਿਕਮੇ ਦੇ ਅਧਿਕਾਰੀਆਂ, ਕਰਮਚਾਰੀਆਂ ਦੀ ਮਿਲੀਭੁਗਤ ਨਾਲ ਝੂਠੇ ਮੁਕੱਦਮੇ ਦਰਜ ਕਰਵਾ ਕੇ ਠੱਗੀਆਂ ਮਾਰ ਰਿਹਾ ਹੈ। ਜਿਹੜਾ ਪੁਲਿਸ ਕਰਮਚਾਰੀ ਅਮਨ ਸਕੋਡਾ ਦੇ ਕਹਿਣ ਤੇ ਕੰਮ ਨਹੀਂ ਕਰਦਾ ਉਸ ਦੀ ਬਦਲੀ ਕਰਵਾ ਦਿੰਦਾ ਅਤੇ ਡੀਜੀਪੀ ਸਰਵ ਸੱਤਿਆ ਚੌਹਾਨ ਤੋਂ ਫੋਨ ਕਰਵਾ ਕੇ ਪੁਲਿਸ ਦੇ ਦਬਾ ਬਣਾ ਕੇ ਝੂਠੇ ਮੁਕੱਦਮੇ ਦਰਜ ਕਰਵਾ ਕੇ ਲੋਕਾਂ ਤੇ ਜੁਰਮ ਕਰ ਰਿਹਾ ਹੈ।
ਅਮਨ ਸਕੋਡਾ ਦੇ ਕੁਝ ਪੀੜ੍ਹਤ ਵਿਅਕਤੀ ਸਾਡੀ ਪਾਰਟੀ ਤੋਂ ਮੱਦਦ ਮੰਗ ਰਹੇ ਹਨ। ਜਿਨ੍ਹਾਂ ਵਿਚ ਥਾਣੇਦਾਰ ਸੁਰਿੰਦਰ ਕੁਮਾਰ ਅਤੇ ਉਸ ਦਾ ਪਰਿਵਾਰ ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਸ ਦੇ ਦੋ ਬੱਚੇ ਮਾਨਸ ਉਰਫ ਵਿਸ਼ਾਲ ਅਤੇ ਵਿਕਾਸ ਜਿਨ੍ਹਾਂ ਦਾ ਪਿਤਾ ਇਕ ਪੁਲਿਸ ਮਹਿਕਮੇ ਵਿਚ ਨੌਕਰੀ ਕਰਨ ਦੇ ਬਾਵਜੂਦ ਸਭ ਤੋਂ ਜ਼ਿਆਦਾ ਅਮਨ ਸਕੋਡਾ ਵੱਲੀ ਕੀਤੇ ਗਏ ਜੁਰਮਾਂ ਅਤੇ ਆਪਣੇ ਹੀ ਮਹਿਕਮੇ ਤੋਂ ਪੀੜਤ ਹੈ, ਕਿਉਂਕਿ ਉਸ ਨੇ ਅਮਨ ਸਕੋਡਾ ਦੇ ਕਹਿਣ ਤੇ ਉਸ ਦੇ ਖਿਲਾਫ ਚੱਲ ਰਹੀ ਇਨਕੁਆਰੀ ਅਫਸਰਾਂ ਤੋਂ ਉਸ ਦੇ ਹੱਕ ਵਿਚ ਨਹੀਂ ਕਰਵਾਈ। ਜਿਸ ਕਰਕੇ ਉਸ ਦੇ ਬੱਚਿਆਂ ਦੇ ਖਿਲਾਫ ਵਾਰ ਵਾਰ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਅਤੇ ਅਮਨ ਸਕੋਡਾ ਦੇ ਗੁੰਡਿਆਂ ਸਮੇਤ ਮੁੱਖ ਅਫਸਰ ਵੱਲੋਂ ਥਾਣੇਦਾਰ ਦੇ ਘਰ ਵਿਚ ਬਿਨ੍ਹਾ ਤਫਤੀਸ਼ ਕੀਤੇ ਹੀ ਰੇਡ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਅਮਨ ਸਕੋਡਾ ਤੋਂ ਜ਼ਿਲ੍ਹਾ ਫਾਜ਼ਿਲਕਾ ਵਿਚ ਹੋਰ ਵੀ ਕਾਫੀ ਲੋਕ ਪੀੜ੍ਹਤ ਹਨ, ਪੁਲਿਸ ਮਹਿਕਮਾ ਨਾਲ ਮਿਲੀਭੁਗਤ ਕਰਕੇ ਲੋਕਾਂ ਤੇ ਕਾਫੀ ਜੁਰਮ ਕਰ ਰਿਹਾ ਹੈ। ਕਾਮਰੇਡ ਹੰਸ ਰਾਜ ਗੋਲਡਨ ਨੇ ਦੱਸਿਆ ਕਿ ਬਲਜਿੰਦਰ ਸਿੰਘ ਸਪੁੱਤਰ ਸਵਰਨ ਸਿੰਘ ਵਾਸੀ ਪਿੰਡ ਫਰਮਾਹ ਵਾਲੀ ਜ਼ਿਲ੍ਹਾ ਫਾਜ਼ਿਲਕਾ ਜਿਸ ਨਾਲ ਅਮਨ ਸਕੋਡਾ ਤੇ ਉਸ ਦੇ ਰਿਸ਼ਤੇਦਾਰਾਂ ਨੇ ਮਹਿਕਮਾ ਪੁਲਿਸ ਵਿਚ ਨੌਕਰੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਜਿਸ ਨੇ ਮੁਕੱਦਮਾ ਨੰਬਰ 56/19 ਥਾਣਾ ਅਰਨੀਵਾਲਾ ਅਮਨ ਸਕੋਡਾ ਦੇ ਖਿਲਾਫ ਦਰਜ ਕਰਵਾਇਆ ਸੀ, ਇਸ ਵਜ੍ਹਾ ਕਰਕੇ ਅਮਨ ਸਕੋਡਾ ਨੇ ਬਲਜਿੰਦਰ ਸਿੰਘ ਉਕਤ ਖਿਲਾਫ ਉਕਤ ਵਜ੍ਹਾ ਰੰਜਿਸ਼ ਕਰਕੇ ਕਰੀਬ 3/4 ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ ਹਨ। ਏਐੱਸਆਈ ਸੁਰਿੰਦਰ ਕੁਮਾਰ ਜਿਸ ਨੇ ਅਮਨ ਸਕੋਡਾ ਦੇ ਕਹਿਣ ਤੇ ਇਨਕੁਆਰੀ ਉਸ ਦੇ ਹੱਕ ਵਿਚ ਨਾ ਕਰਨ ਤੋਂ ਪਹਿਲਾ ਅਮਨ ਸਕੋਡਾ ਨੇ ਉਸ ਦੀ ਫਰਜ਼ੀ ਦਰਖਾਸਤ ਲਿਖ ਕੇ ਡੀਜੀਪੀ ਪੰਜਾਬ ਤੋਂ ਬਦਲੀ ਕਰਵਾ ਦਿੱਤੀ ਅਤੇ ਫਿਰ ਵਾਰ ਵਾਰ ਮੁਕੱਦਮਿਆਂ ਵਿਚ ਉਸ ਦੇ ਬੱਚਿਆਂ ਦੇ ਨਾਮ ਝੂਠੇ ਦਰਜ ਕਰਵਾ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ।
ਕਾਮਰੇਡ ਨੇ ਦੱਸਿਆ ਕਿ ਅੰਗਰੇਜ਼ ਸਿੰਘ ਵਾਸੀ ਅਬੋਹਰ ਵੱਲੋਂ ਮੁਕੱਦਮਾ ਨੰਬਰ 311 ਦਰਜ ਕਰਵਾਇਆ ਹੈ ਜੋ ਕਰੀਬ 6 ਸਾਲ ਤੋਂ ਪੈਡਿੰਗ ਪਿਆ ਹੈ ਅਤੇ ਚਲਾਨ ਪੇਸ਼ ਅਦਾਲਤ ਵਿਚ ਨਹੀਂ ਕੀਤਾ ਜਾ ਰਿਹਾ। ਸੁਨੀਲ ਕੁਮਾਰ ਪੁੱਤਰ ਪ੍ਰੀਤਮ ਸਿੰਘ ਵਾਸੀ ਅਰਾਈਆਂ ਵਾਲਾ ਵਾਲੇ ਨੂੰ ਕਲਰਕ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਅਮਨ ਸਕੋਡਾ ਤੇ ਵਿਕਰਮ ਕੁਮਾਰ ਨੇ 5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਕਾਮਰੇਡ ਨੇ ਦੱਸਿਆ ਕਿ ਸਾਡੀ ਪਾਰਟੀ ਦੀ ਮੰਗ ਹੈ ਕਿ ਅਮਨ ਸਕੋਡਾ ਭਗੋੜੇ ਨੂੰ ਇਕ ਹਫਤੇ ਵਿਚ ਗ੍ਰਿਫਤਾਰ ਕੀਤਾ ਜਾਵੇ ਅਤੇ ਪੁਲਿਸ ਮਹਿਕਮੇ ਦੇ ਜਿਹੜੇ ਪੁਲਿ ਕਰਚਮਾਰੀਆਂ, ਅਧਿਕਾਰੀਆਂ ਨੇ ਅਮਨ ਸਕੋਡੇ ਦੇ ਕਹਿਣ ਤੇ ਝੂਠੇ ਮੁਕੱਦਮੇ ਦਰ ਕੀਤੇ ਹਨ। ਜਿਵੇਂ ਕਿ ਡੀਐੱਸਪੀ ਜਸਵੀਰ ਸਿੰਘ ਸਬ ਡਵੀਜ਼ਨ ਫਾਜ਼ਿਲਕਾ, ਮੁੱਖ ਅਫਸਰ ਜਤਿੰਦਰ ਸਿੰਘ ਥਾਣਾ ਸਦਰ ਫਾਜ਼ਿਲਕਾ ਨੂੰ ਤੁਰੰਤ ਸਸਪੈਂਡ ਇਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਮਨ ਸਕੋਡਾ ਦੇ ਖਿਲਾਫ ਜਿੰਨ੍ਹੇ ਵੀ ਮੁਕੱਦਮੇ ਜ਼ਿਲ੍ਹਾ ਫਾਜ਼ਿਲਕਾ ਵਿਚ ਜਾਣ ਬੁਝ ਕੇ ਪੈਡਿੰਗ ਰੱਖ ਕੇ ਪੁਲਿਸ ਕਰਮਚਾਰੀਆਂ ਵੱਲੋਂ ਜਾਣ ਬੁਝ ਕੇ ਲਮਕਾਏ ਜਾ ਰਹੇ ਹਨ ਅਤੇ ਉਕਤ ਵਿਅਕਤੀਆਂ ਤੇ ਨਾਜਾਇਜ਼ ਦਰਜ ਕੀਤੇ ਮੁਕੱਦਮੇ ਰੱਦ ਕਰਕੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ।