ਹਰੀਸ਼ ਕਾਲੜਾ
- ਸਾਬਕਾ ਸੈਨਿਕਾਂ ਪੈਰਾ ਮਿਲਟਰੀ ਫੋਰਸ ਐਸ.ਸੀ. ਅਤੇ ਗਰੀਬ ਵਰਗ ਦੇ ਬਚਿੱਆਂ ਲਈ ਇੱਕ ਸੁਨਹਿਰੀ ਮੌਕਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ
ਰੂਪਨਗਰ, 16 ਸਤੰਬਰ 2020 - ਜ਼ਿਲ਼੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਰੂਪਨਗਰ ਦੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਟੈਕਨਾਲੋਜੀ ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ ਵਿੱਚ ਬੀ.ਐਸ.ਸੀ. ਆਈ.ਟੀ. ,ਪੀ.ਜੀ.ਡੀ.ਸੀ.ਏ. ਤੇ ਐਮ.ਐਸ.ਸੀ. ਆਈ. ਟੀ. ਅਤੇ ਪੰਜਾਬੀ ਸ਼ਾਰਟਹੈਂਡ (ਸਟੈਨੋਗ੍ਰਾਫੀ) ਕੋਰਸ ਲਈ ਸੈਸ਼ਨ 2020-21 ਲਈ ਦਾਖਲਾ ਸ਼ੁਰੂ ਹੈ ?
ਇਹ ਜਾਣਕਾਰੀ ਦਿੰਦੇ ਹੋਏ ਲੈਫਟੀਨੈਂਟ ਕਰਨਲ ਰਿਟਾਇਰਡ, ਪਰਮਿੰਦਰ ਸਿੰਘ ਬਾਜਵਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਰੂਪਨਗਰ ਨੇ ਦੱਸਿਆ ਕਿ ਇਸ ਸੰਸਥਾ ਦਾ ਮਕਸਦ ਸਾਬਕਾ ਫੌਜੀਆਂ, ਉਨ੍ਹਾਂ ਦੇ ਬੱਚਿਆਂ ਅਤੇ ਸਮਾਜ ਦੇ ਪਛੜੇ ਵਰਗਾਂ ਨੂੰ ਪੇਸ਼ੇਵਰ ਅਤੇ ਡਿਗਰੀ ਕੰਪਿਊਟਰ ਕੋਰਸਾਂ ਬਾਰੇ ਸਿਖਲਾਈ ਦੇਣਾ ਹੈ? ਇੱਥੇ ਵਿਦਿਆਰਥੀਆਂ ਲਈ ਲਿਖਤੀ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਕਲਾਸਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ? ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਧੀਨ ਚੱਲ ਰਹੇ ਇਸ ਕੰਪਿਊਟਰ ਇੰਸਟੀਚਿਊਟਸ ਰਾਹੀਂ ਵਿਦਿਆਰਥੀਆਂ ਨੂੰ ਬਹੁਤ ਵਧੀਆਂ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਕਰਕੇ ਉਹਨਾਂ ਨੂੰ ਭਵਿੱਖ ਵਿੱਚ ਬਹੁਤ ਫਾਇਦਾ ਹੋ ਸਕਦਾ ਹੈ?ਉਨ੍ਹਾਂ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ ਸਾਬਕਾ ਸੈਨਿਕਾਂ ਤੇ ਪੈਰਾ ਮਿਲਟਰੀ ਫੋਰਸਿਜ਼ ਐਸ.ਸੀ. ਅਤੇ ਗਰੀਬ ਵਰਗ ਦੇ ਬਚਿੱਆਂ ਨੂੰ ਲਿਆ ਜਾਵੇਗਾ ?
ਇਹ ਕੋਰਸ ਪੰਜਾਬ ਸਰਕਾਰ ਅਧੀਨ ਕੇਵਲ ਭਲਾਈ ਮੰਤਵ ਲਈ ਕਰਵਾਏ ਜਾਂਦੇ ਹਨ? ਇਨ੍ਹਾਂ ਕੋਰਸਾਂ ਲਈ ਸਾਬਕਾ ਸੈਨਿਕਾਂ,ਵਿਧਵਾਵਾਂ,ਆਸ਼ਰਿਤਾਂ ਅਤੇ ਐਸ.ਸੀ.,ਐਸ.ਟੀ. ਬੱਚਿਆਂ ਤੋਂ ਦਾਖਲੇ ਅਤੇ ਪ੍ਰਸ਼ਾਸਕੀ ਪ੍ਰੰਬੰਧਾਂ ਲਈ ਨਾਮਾਤਰ ਖਰਚ ਹੀ ਵਿਦਿਆਰਥੀਆਂ ਤੋ ਵਸੂਲ ਕੀਤੇ ਜਾਣਗੇ? ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੌਜੀ ਵਿਖੇ ਕੰਪਿਊਟਰ ਦੀ ਸਿਖਲਾਈ ਤੋਂ ਇਲਾਵਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਨੂੰ ਉਭਾਰਨ ਲਈ ਬੱਚਿਆਂ ਨੂੰ ਵਿਸਥਾਰ ਨਾਲ ਗਿਆਨ ਦਿੱਤਾ ਜਾਵੇਗਾ?ਉਨ੍ਹਾਂ ਦੱਸਿਆ ਕਿ ਉੱਚ ਦਰਜੇ ਦੀ ਤਜਰਬੇਕਾਰ ਸਟਾਫ ਦੀ ਚੋਣ ਕੀਤੀ ਜਾਂਦੀ ਹੈ ਤਾਂ ਕਿ ਇੰਸਟੀਚਿਊਟ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਨਤੀਜੇ ਹੋਰਨਾਂ ਕਾਲਜਾਂ ਨਾਲੋਂ ਚੰਗੇ ਹੋਣ ?