ਚੰਡੀਗੜ੍ਹ, 16 ਸਤੰਬਰ 2020 -ਵੱਖ ਵੱਖ ਬਰਾਮਦ ਕੀਤੀਆਂ ਜਾਣ ਵਾਲੀਆਂ ਮੈਡੀਕਲ ਵਸਤਾਂ ਜਿਵੇਂ ਪੀ ਪੀ ਈ ਕਵਰਾਲਸ , 2/3 ਪਰਤਾਂ ਵਾਲੇ ਮਾਸਕ , ਮੂੰਹ ਤੇ ਪਹਿਨਣ ਵਾਲੀ ਸ਼ੀਲਡ , ਸੈਨੇਟਾਈਜ਼ਰ (ਡਿਸਪੈਂਸਰ ਪੰਪ ਦੇ ਨਾਲ ਕੰਟੇਨਰ ਵਿੱਚ ਬਰਾਮਦ ਕੀਤੇ ਜਾਣ ਵਾਲਿਆਂ ਤੋਂ ਬਗੈਰ) , ਹਾਈਡ੍ਰੋਕਸੀਕਲੋਰੋਕੁਈਨ ਏ ਪੀ ਆਈ ਅਤੇ ਇਸ ਤੋਂ ਤਿਆਰ ਕੀਤੇ ਫਾਰਮੁਲੇਸ਼ਨਸ 13 ਹੋਰ ਫਰਮਾਸੂਟਿਕਲ ਏ ਪੀ ਆਈਸ ਤੇ ਇਸ ਦੇ ਫਾਰਮੁਲੇਸ਼ਨਸ ਅਤੇ ਵੈਂਟੀਲੇਟਰਸ ਤੋਂ ਪਾਬੰਦੀ ਹਟਾ ਲਈ ਗਈ ਹੈ। ਡਾਇਗਨੋਸਟਿਕਸ ਕਿੱਟਸ , ਐੱਨ 95 / ਐੱਫ ਐੱਫ ਪੀ ਟੂ ਮਾਸਕਾਂ ਦੀ ਬਰਾਮਦ ਨੂੰ ਸੀਮਤ ਕੀਤਾ ਗਿਆ ਹੈ ਅਤੇ ਉਹਨਾਂ ਦੀ ਬਰਾਮਦ ਲਈ ਮਹੀਨਾਵਾਰ ਕੋਟੇ ਨੂੰ ਇਜਾਜ਼ਤ ਦਿੱਤੀ ਗਈ ਹੈ।
ਕੋਵਿਡ-19 ਖਿਲਾਫ ਲੜਾਈ ਲਈ ਇਹਨਾਂ ਵਸਤਾਂ ਦੀ ਘਰੇਲੂ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਵਸਤਾਂ ਦੀ ਬਰਾਮਦ 'ਤੇ ਪਾਬੰਦੀ ਲਾਈ ਗਈ ਹੈ। ਇਹ ਢਿੱਲ ਦੇਸ਼ ਦੀ ਲੋੜ , ਉਤਪਾਦਨ ਸਮਰੱਥਾ ਅਤੇ ਬਰਾਮਦ ਲਈ ਵਾਧੂ ਉਪਲਬੱਧਤਾ ਨੂੰ ਸਮੇਂ ਸਮੇਂ ਤੇ ਜਾਇਜ਼ਾ ਲੈਣ ਤੋਂ ਬਾਅਦ ਦਿੱਤੀ ਗਈ ਹੈ।
20 ਮਾਰਚ 2020 ਤੋਂ ਪਹਿਲਾਂ ਕੋਵਿਡ-19 ਦੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਸੀਮਤ ਘਰੇਲੂ ਉਤਪਾਦਨ ਸੀ ਅਤੇ ਪੀ ਪੀ ਈ ਕਵਰਾਲਸ ਦੀ ਵੱਡੀ ਪੱਧਰ ਤੇ ਲੋੜ ਹੋਣ ਤੇ ਦਰਾਮਦ ਕੀਤੇ ਗਏ ਸਨ । ਪੀ ਪੀ ਈ ਕਵਰਾਲਸ ਦੀ ਦਰਾਮਦ ਤੇ ਪਾਬੰਦੀ ਹਟਾ ਦਿੱਤੀ ਗਈ ਸੀ , ਜਦੋਂ ਇੱਕ ਮਹੀਨੇ ਵਿੱਚ 1.5 ਕਰੋੜ ਯੁਨਿਟਾਂ ਦਾ ਉਤਪਾਦਨ ਹੋਣਾ ਸ਼ੁਰੂ ਹੋ ਗਿਆ ਸੀ । ਅਲਕੋਹਲ ਤੇ ਅਧਾਰਿਤ ਹੱਥਾਂ ਤੇ ਵਰਤੇ ਜਾਣ ਵਾਲੇ ਸੈਨੇਟਾਈਜ਼ਰ ਦੀ ਸਲਾਨਾ 10 ਲੱਖ ਲੀਟਰ ਉਪਲਬੱਧਤਾ ਸੀ । ਇਸ ਦੀ ਉਤਪਾਦਨ ਸਮਰੱਥਾ ਹੁਣ ਪ੍ਰਤੀ ਦਿਨ ਵੱਧ ਕੇ 38 ਲੱਖ ਲੀਟਰ ਹੋ ਗਈ ਹੈ , ਜਿਸ ਕਾਰਨ ਅਲਕੋਹਲ ਅਧਾਰਿਤ ਹੱਥਾਂ ਤੇ ਵਰਤੇ ਜਾਣ ਵਾਲੇ ਸੈਨੇਟਾਈਜ਼ਰ (ਡਿਸਪੈਂਸਰ ਪੰਪ ਦੇ ਨਾਲ ਕੰਟੇਨਰ ਵਿੱਚ ਬਰਾਮਦ ਕੀਤੇ ਜਾਣ ਵਾਲਿਆਂ ਤੋਂ ਬਗੈਰ) ਦੀ ਬਰਾਮਦ ਤੇ ਪਾਬੰਦੀ ਹਟਾਈ ਗਈ ਹੈ ।
ਜਨਵਰੀ 2020 ਤੋਂ ਪਹਿਲਾਂ ਦੇਸ਼ ਵਿੱਚ ਵੈਂਟੀਲੇਟਰਸ ਦਾ ਉਤਪਾਦਨ ਨਾਂਹ ਦੇ ਬਰਾਬਰ ਸੀ , ਜੋ ਅੱਜ ਦੇਸ਼ ਵਿੱਚ ਬਣੇ ਵੈਂਟੀਲੇਟਰਾਂ ਨੂੰ ਬਰਾਮਦ ਯੋਗ ਹੋ ਗਿਆ ਹੈ ।
ਇਹ ਜਾਣਕਾਰੀ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ।