ਦਿਲਜੀਤ ਦੁਸਾਂਝ ਨੇ ਖੇਤੀ ਬਿੱਲਾਂ ਬਾਰੇ ਕਿਵੇਂ ਸਾਂਝੇ ਕੀਤੇ ਜਜ਼ਬਾਤ ?
ਚੰਡੀਗੜ੍ਹ, 17 ਸਤੰਬਰ, 2020 : ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਨੇ ਖੇਤੀ ਬਾਰੇ ਬਿੱਲਾਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਕ ਟਵੀਟ ਵਿਚ ਉਸਨੇ ਲਿਖਿਆ ਕਿਸਾਨ ਬਚਾਓ, ਦੇਸ਼ ਬਚਾਓ। ਕਿਸਾਨ ਵਿਰੋਧੀ ਬਿੱਲ ਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ।
ਉਸਨੇ ਲਿਖਿਆ ਹੈ :
ਹਾਏ ਨੀ! ਇਹ ਪੱਥਰ ਹੋਈਆਂ ਜੀਭਾਂ,
ਹਾਏ ਨੀ! ਦਿਲ ਭਰਿਆ ਪਲ ਪਲ ਫਿਸੇ।
ਹਾਏ ਨੀ! ਇਹ ਡਾਢੇ ਪੈਂਡੇ ਲੰਮੇ, ਹਾਏ ਨੀ!
ਨਿਰੀਆਂ ਸੂਲਾਂ ਗਿੱਟੇ ਗਿੱਟੇ।
ਉਸਨੇ ਟਵੀਟ ਵਿਚ ਚਾਰ ਤਸਵੀਰਾਂ ਵਿਚ ਸਾਂਝੀਆਂ ਕੀਤੀਆਂ ਹਨ ਜਿਹਨਾਂ ਵਿਚੋਂ ਦੋ ਵਿਚ ਖੇਤਾਂ ਵਿਚ ਕੰਮ ਕਰਦੇ ਕਿਸਾਨ ਤੇ ਦੋ ਵਿਚ ਪ੍ਰਦਰਸ਼ਨ ਕਰਦੇ ਕਿਸਾਨ ਨਜ਼ਰ ਆ ਰਹੇ ਹਨ।