← ਪਿਛੇ ਪਰਤੋ
ਚੰਡੀਗੜ੍ਹ ਦੀ ਮੇਅਰ ਆਈ ਕੋਰੋਨਾ ਪਾਜ਼ੀਟਿਵ ਚੰਡੀਗੜ੍ਹ, 17 ਸਤੰਬਰ, 2020 : ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਕੋਰੋਨਾ ਪਾਜ਼ੀਟਿਵ ਆ ਗਈ ਹੈ। ਉਹਨਾਂ ਖੁਦ ਇਸਦੀ ਜਾਣਕਾਰੀ ਇਕ ਟਵੀਟ ਵਿਚ ਸਾਂਝੀ ਕੀਤੀ ਤੇ ਦੱਸਿਆ ਕਿ ਦੋ ਦਿਨਾਂ ਤੋਂ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸਨ, ਉਹਨਾਂ ਟੈਸਟ ਕਰਵਾਇਆ ਤੇ ਅੱਜ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ। ਉਹਨਾਂ ਪਿਛਲੇ ਤਿੰਨ ਦਿਨਾਂ ਦੌਰਾਨ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਆਪੋ ਆਪਣੇ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
Total Responses : 188