ਮਨਿੰਦਰਜੀਤ ਸਿੱਧੂ
ਜੈਤੋ, 17 ਸਤੰਬਰ 2020 - ਪੰਜਾਬ ਕਿਸਾਨ ਯੂਨੀਅਨ ਬਲਾਕ ਜੈਤੋ ਦੇ ਪ੍ਰਧਾਨ ਸੁਖਮੰਦਰ ਸਿੰਘ ਢੈਪਈ ਪੰਜਾਬ ਕਿਸਾਨ ਯੂਨੀਅਨ ਛੱਡ ਕੇ 19 ਸਾਥੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਰੋੜੀਕਪੂਰਾ, ਬਲਾਕ ਕੋਟਕਪੂਰਾ ਦੇ ਆਗੂ ਬਲਜੀਤ ਸਿੰਘ ਹਰੀਨੌ ਅਤੇ ਇਕਾਈ ਰੋੜੀਕਪੂਰਾ ਵਿੱਤ ਸਕੱਤਰ ਲਾਭ ਸਿੰਘ ਬਰਾੜ ਰੋੜੀਕਪੂਰਾ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿੱਚ ਸ਼ਾਮਿਲ ਹੋਏ।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫਰੀਦਕੋਟ ਵਿਚ ਸ਼ਾਮਿਲ ਹੋਏ ਅਤੇ ਸੁਖਮੰਦਰ ਸਿੰਘ ਢੈਪਈ ਨੇ ਦੱਸਿਆ ਕਿ ਫਰੀਦਕੋਟ ਜਿਲ੍ਹਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆ ਸਰਗਰਮੀਆਂ, ਨਿਰਪੱਖਤਾ ਅਤੇ ਕੰਮਕਾਜ ਦੇਖਦੇ ਹੋਏ ਅੱਜ ਪੰਜਾਬ ਕਿਸਾਨ ਯੂਨੀਅਨ ਨੂੰ ਛੱਡ ਕੇ ਸਾਥੀਆਂ ਸਮੇਤ ਬੀਕੇਯੂ ਡਕੌਂਦਾ ਵਿੱਚ ਸ਼ਾਮਿਲ ਹੋਏ ਹਾਂ।ਇਸ ਮੌਕੇ ਪਿੰਡ ਢੈਪਈ ਵਿੱਚ ਬੀਕੇਯੂ ਡਕੌਂਦਾ ਦੀ ਇਕਾਈ ਦਾ ਗਠਨ ਕੀਤਾ ਗਿਆ।ਢੈਪਈ ਪਿੰਡ ਦੀ ਇਕਾਈ ਦਾ ਪ੍ਰਧਾਨ ਸੋਹਣਾ ਸਿੰਘ ਮਿੱਠੂ, ਮੀਤ ਪ੍ਰਧਾਨ ਬਲਜੀਤ ਸਿੰਘ, ਜਨਰਲ ਸਕੱਤਰ ਰਣਧੀਰ ਸਿੰਘ, ਖਜਾਨਚੀ ਹਰਨੇਕ ਸਿੰਘ ਅਤੇ ਮੈਬਰ ਅਵਤਾਰ ਸਿੰਘ, ਸੁਖਮੰਦਰ ਸਿੰਘ, ਬਲਵਿੰਦਰ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਮੇਜਰ ਸਿੰਘ, ਬੇਅੰਤ ਸਿੰਘ, ਨੱਛਤਰ ਸਿੰਘ, ਕਰਨੈਲ ਸਿੰਘ ਹਰਦਮ ਸਿੰਘ ਅਤੇ ਬਲਜੀਤ ਸਿੰਘ ਦੀ ਪਿੰਡ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਅਤੇ ਸ਼ਿੰਦਰ ਸਿੰਘ ਹਰੀਨੌਂ ਆਦਿ ਹਾਜ਼ਰ ਸਨ।