ਰਾਜਵੰਤ ਸਿੰਘ
- ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦੀ ਕੀਤੀ ਮੰਗ
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਬਾਦਲ ਵਿਖੇ ਅਜ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਪਹੁੰਚੇ । ਪੁਲਿਸ ਪਰਸਾਸਨ ਨੇ ਆਪ ਆਗੂਆਂ ਨੂੰ ਪਿੰਡ ਦੀ ਹਦ ਦੇ ਬਾਹਰ ਹੀ ਰੋਕ ਲਿਆ। ਆਮ ਆਦਮੀ ਪਾਰਟੀ ਦੇ ਵਡੀ ਗਿਣਤੀ ਵਿਚ ਆਗੂ ਅਤੇ ਵਰਕਰ ਅਜ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਅਜ ਟਰੈਕਟਰ ਮਾਰਚ ਲੈ ਪਿੰਡ ਬਾਦਲ ਪਹੁੰਚੇ । ਇਸ ਮੌਕੇ ਪਾਰਟੀ ਬੁਲਾਰਿਆਂ ਨੇ ਕਿਹਾ ਕਿ ਪਹਿਲਾ ਜਿਸ ਕੈਬਨਿਟ ਨੇ ਕਿਸਾਨ ਅਤੇ ਹਰ ਵਰਗ ਦੇ ਵਿਰੋਧੀ ਆਰਡੀਨੈਂਸ ਨੂੰ ਮਨਜੂਰੀ ਦਿੱਤੀ ਉਸ ਕੈਬਨਿਟ ਵਿਚ ਹਰਸਿਮਰਤ ਕੌਰ ਬਾਦਲ ਸ਼ਾਮਿਲ ਸਨ। ਬਾਦਲ ਪਰਿਵਾਰ ਲੰਮਾਂ ਸਮਾਂ ਆਰਡੀਨੈਂਸ ਦਾ ਗੁਣਗਾਣ ਕਰਦਾ ਰਿਹਾ ਅਤੇ ਹੁਣ ਕਿਸਾਨਾਂ ਦੇ ਰੋਹ ਨੂੰ ਵੇਖ ਕੇ ਯੂ ਟਰਨ ਲੈ ਰਿਹਾ। ਉਹਨਾਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਹਰਗਿਜ਼ ਪਰਵਾਨ ਨਹੀਂ ਹਨ। ਉਹਨਾਂ ਨੇ ਇਹ ਵੀ ਦੋਸ਼ ਲਾਏ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਇਕ ਦੂਜੇ ਦੇ ਬਚਾਅ ਤੇ ਹੀ ਲਗੇ ਹੋਏ ਹਨ ਅਤੇ ਇਹ ਦੋਵੇ ਸਭ ਮਿਲਕੇ ਕਰ ਰਹੇ ਹਨ। ਇਸ ਮੌਕੇ ਪ੍ਰੋ ਬਲਜਿੰਦਰ ਕੌਰ ਵਿਧਾਇਕਾ, ਰੁਪਿੰਦਰ ਕੌਰ ਰੂਬੀ ਵਿਧਾਇਕਾਂ, ਕੁਲਤਾਰ ਸਿੰਘ ਸੰਧਵਾਂ ਵਿਧਾਇਕ, ਜਗਦੀਪ ਸਿੰਘ ਕਾਕਾ ਬਰਾੜ ਆਦਿ ਹਾਜਰ ਸਨ।