ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਪਾਸ਼ ਯਾਦਗਾਰੀ ਸਾਹਿਤਕ ਸਮਾਗਮ 19 ਸਤੰਬਰ ਨੂੰ
ਹਰਦਮ ਮਾਨ
ਸਰੀ, 18 ਸਤੰਬਰ 2020- ਹਰ ਸਾਲ ਵਾਂਗ ਪੰਜਾਬ ਵਿੱਚ ਸਤੰਬਰ ਵਿੱਚ ਕਰਵਾਇਆ ਜਾਣ ਵਾਲਾ 'ਪਾਸ਼ ਯਾਦਗਾਰੀ ਸਾਹਿੱਤਕ ਸਮਾਗਮ', ਇਸ ਸਾਲ 19 ਸਤੰਬਰ 2020 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਰਵਾਇਆ ਜਾਵੇਗਾ। ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਕਨਵੀਨਰ ਡਾ. ਸੁਰਿੰਦਰ ਧੰਜਲ (ਕੈਨੇਡਾ) ਅਤੇ ਇਸ ਦੀ ਪੰਜਾਬ ਕਮੇਟੀ ਦੇ ਮੈਂਬਰਾਨ ਅਤਰਜੀਤ ਕਹਾਣੀਕਾਰ, ਡਾ. ਪਰਮਿੰਦਰ ਸਿੰਘ, ਕਾਮਰੇਡ ਗੁਰਮੀਤ, ਜਗੀਰ ਜੋਸਣ, ਡਾ. ਅਰੀਤ, ਡਾ. ਭੀਮ ਇੰਦਰ ਸਿੰਘ, ਕੰਵਲਜੀਤ ਖੰਨਾ, ਮੋਹਨ ਬੱਲ, ਸੁੱਚਾ ਸੰਧ ̈, ਇਕਬਾਲ ਉਦਾਸੀ, ਕਾਮਰੇਡ ਅਮੋਲਕ; ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਪ੍ਰਵਾਸੀ ਮੈਂਬਰਾਨ ਸੁਖਦੇਵ ਸਿੱਧੂ ਅਤੇ ਭਾਰਤ ਭੂਸ਼ਨ (ਯੂ.ਕੇ.), ਸੁਖਵਿੰਦਰ ਕੰਬੋਜ ਅਤੇ ਪੰਮੀ ਸੰਧੂ ਗਿੱਲ (ਯੂ.ਐੱਸ.ਏ.), ਵੱਲੋਂ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਇਹ ਸਮਾਗਮ ਮੁੱਖ ਤੌਰ 'ਤੇ ਪ੍ਰਗਤੀਸ਼ੀਲ ਕਲਮਕਾਰਾਂ, ਕਲਾਕਾਰਾਂ, ਕਾਰਕੁੰਨਾਂ ਉੱਤੇ ਹੋ ਰਹੇ ਹਮਲਿਆਂ ਉੱਤੇ ਕੇਂਦਰਿਤ ਹੋਵੇਗਾ।
ਟ੍ਰਸਟ ਦੇ ਆਗੂਆਂ ਨੇ ਕਿਹਾ ਹੈ ਕਿ ਜਿੱਥੇ ਇੱਕ ਵੰਨਗੀ ਦੇ ਫਿਰਕਾਪ੍ਰਸਤ, ਪਾਸ਼ ਦੀ ਰਚਨਾ ਨੂੰ ਭਾਰਤੀ ਸਟੇਟ ਵਾਸਤੇ ਖ਼ਤਰਨਾਕ ਸਮਝਦੇ ਹਨ, ਓਥੇ ਇੱਕ ਹੋਰ ਵੰਨਗੀ ਦੇ ਫਿਰਕਾਪ੍ਰਸਤ ''ਪਾਸ਼ ਤਾਂ ਭਾਰਤੀ ਸਟੇਟ ਨੂੰ ਸਭ ਤੋਂ ਵੱਧ ਫਿੱਟ ਬੈਠਦਾ ਹੈ" ਵਰਗੇ ਤਰਕਹੀਣ ਬਿਆਨ ਦਿੰਦੇ ਰਹਿੰਦੇ ਹਨ। ਇਸਤੋਂ ਸਪਸ਼ਟ ਸਾਬਤ ਹੋ ਜਾਂਦਾ ਹੈ ਕਿ ਪਾਸ਼ ਦੀ ਰਚਨਾ, ਹਰ ਤਰ੍ਹਾਂ ਦੀ ਹਕੂਮਤੀ ਅਤੇ ਫਿਰਕ ̈ ਦਹਿਸ਼ਤਗਰਦੀ ਦੇ ਸਮਰਥਕਾਂ ਨੂੰ ਇੱਕੋ ਜਿੱਨੀ ਸ਼ਿੱਦਤ ਨਾਲ ਬੇਚੈਨ ਕਰਦੀ ਰਹਿੰਦੀ ਹੈ। ਪਾਸ਼ ਦੀ ਰਚਨਾ ਵਿਚਲੀ ਸ਼ਕਤੀ, ਸਾਰਥਕਤਾ, ਸੁੰਦਰਤਾ, ਸਾਦਗੀ, ਗਹਿਰਾਈ ਅਤੇ ਉਚਾਈ, ਪਾਸ਼-ਵਿਰੋਧੀ ਦੀ ਇਸੇ ਬੇਚੈਨੀ ਅਤੇ ਬੁਖ਼ਲਾਹਟ ਵਿੱਚੋਂ ਹੀ ਲਗਾਤਾਰ ਸਾਬਤ ਹੁੰਦੀ ਰਹਿੰਦੀ ਹੈ।
ਧਿਰਾਂ ਦੇ ਸਮਝਣਯੋਗ ਨੁਕਤਾ ਇਹ ਹੈ ਕਿ ਇਹ ਸਾਰਾ ਅਮਲ, ਅਸਲ ਵਿੱਚ ਓਸੇ ਘਿਣਾਉਣੀ ਯੋਜਨਾ ਦੀ ਕੜੀ ਹੈ, ਜਿਸ ਅਧੀਨ ਸਮੁੱਚੇ ਭਾਰਤ ਦੇ ਪ੍ਰਗਤੀਸ਼ੀਲ ਅਤੇ ਜਮਹ ̈ਰੀ ਕਾਰਕੁੰਨਾਂ, ਕਲਮਕਾਰਾਂ ਅਤੇ ਕਲਾਕਾਰਾਂ ਨੂੰ ਤਿੱਖੇ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਨੇਕਾਂ ਲੇਖਕਾਂ, ਚਿੰਤਕਾਂ ਅਤੇ ਸਾਹਿੱਤਕ, ਸੱਭਿਆਚਾਰਕ, ਜਮਹੂਰੀ ਸੰਸਥਾਵਾਂ ਨੇ ਅਜੋਕੀਆਂ ਚੁਣੌਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਹੈ। ਅਸੀਂ ਇਹਨਾਂ ਸਭਨਾਂ ਦਾ ਹਾਰਦਿਕ ਧੰਨਵਾਦ ਕਰਦੇ ਹੋਏ, ਸੰਸਾਰ-ਭਰ ਦੇ ਜਮਹੂਰੀਅਤ-ਪਸੰਦ ਲੋਕਾਂ ਨੂੰ, ਸੰਘਰਸ਼ਸ਼ੀਲ ਕਾਰਕੁੰਨਾਂ ਉੱਤੇ ਹੋ ਰਹੇ ਤਰਕਹੀਣ ਹਮਲਿਆਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਹੋਕਾ ਦਿੰਦੇ ਹਾਂ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com