← ਪਿਛੇ ਪਰਤੋ
ਗੂਗਲ ਪਲੇਅਸਟੋਰ ਤੋਂ ਪੇਅ ਟੀਐਮ ਐਪ ਹਟਾਈ ਨਵੀਂ ਦਿੱਲੀ, 18 ਸਤੰਬਰ, 2020 : ਗੂਗਲ ਪਲੇਅ ਸਟੋਰ ਤੋਂ ਪੇਅ ਟੀਐਮ ਐਪ ਹਟਾ ਦਿੱਤੀ ਗਈ ਹੈ। ਹੁਣ ਐਂਡ੍ਰਾਇਡ ਫੋਨ ਵਰਤਣ ਵਾਲੇ ਪਲੇਅਸਟੋਰ ਤੋਂ ਇਸਨੂੰ ਡਾਊਨਲੋਡ ਨਹੀਂ ਕਰ ਸਕਣਗੇ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਗੂਗਲ ਵੱਲੋਂ ਅਜਿਹਾ ਪੇਅ ਟੀਐਮ ਵੱਲੋਂ ਫੈਂਟੈਸੀ ਗੇਮਜ਼ ਦੀ ਕੀਤੀ ਪੇਸ਼ਕਸ਼ ਕਾਰਨ ਕੀਤਾ ਗਿਆ ਹੈ। ਦਿਲਚਸਪੀ ਵਾਲੀ ਗੱਲ ਹੈ ਕਿ ਗੂਗਲ ਇੰਡੀਆ ਨੇ ਅੱਜ ਹੀ ਆਪਣੇ ਇਕ ਬਲਾਗ ਵਿਚ ਲਿਖਿਆ ਹੈ ਕਿ ਪਲੇਅ ਸਟੋਰ ਵਿਚ ਆਨਲਾਈਨ ਕੈਸੀਨੋ ਜਾਂ ਇਸ ਨਾਲ ਰਲਦੇ ਮਿਲਦੇ ਪ੍ਰੋਗਰਾਮਾਂ ਦੀ ਆਗਿਆ ਨਹੀਂ ਦਿੱਤੀ ਜਾਂਦੀ।
Total Responses : 193