← ਪਿਛੇ ਪਰਤੋ
ਜਗਦੀਸ਼ ਥਿੰਦ
ਗੁਰੂਹਰਸਹਾਏ /ਫਿਰੋਜ਼ਪੁਰ 19 ਸਤੰਬਰ , ਕੋਰੋਨਾ ਵਾਇਰਸ ਨੇ ਇੱਕ ਹੋਰ ਪੱਤਰਕਾਰ ਦੀ ਜਾਨ ਲੈ ਲਈ । 63 ਸਾਲ ਉਮਰ ਦੇ ਪੱਤਰਕਾਰ ਅਮਰਜੀਤ ਸਿੰਘ ਬਹਿਲ ਨੂੰ ਕੋਵਿਡ - 19 ਦੀ ਪੁਸ਼ਟੀ ਹੋਣ ਤੇ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ । ਇੱਥੇ ਹੀ ਇਲਾਜ ਦੌਰਾਨ ਹੀ ਪੱਤਰਕਾਰ ਅਮਰਜੀਤ ਸਿੰਘ ਬਹਿਲ ਦੀ ਮੌਤ ਹੋ ਗਈ । ਐੱਸ ਐੱਮ ਓ ਗੁਰੂਹਰਸਹਾਏ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ । ਇਸ ਦੌਰਾਨ ਪੱਤਰਕਾਰ ਭਾਈਚਾਰੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਪੱਤਰਕਾਰ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਪੰਜਾਬ ਸਰਕਾਰ ਕਾਰਵਾਈ ਕਰੇ ।
Total Responses : 108