ਜਲੰਧਰ, 20 ਸਤੰਬਰ 2020 - ਜਲੰਧਰ ਕਮਿਸ਼ਨਰੇਟ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗ ਦੇ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਉਨ੍ਹਾਂ ਕੋਲੋਂ 32 ਬੋਰ ਦੇ 12 ਪਿਸਤੌਲ ਅਤੇ 15 ਜਿੰਦਾ ਕਾਰਤੂਸ ਜ਼ਬਤ ਕਰਕੇ ਇੱਕ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਨਿਊ ਰਾਜਨ ਨਗਰ ਨਿਵਾਸੀ ਸੂਰਜ (21), ਬਸਤੀ ਪੀਰ ਦਾਦ, ਵਿਜੇ ਕੁਮਾਰ (25) ਭੀਖਾ, ਆਦਮਪੁਰ ਜਲੰਧਰ, ਜੋਬਨਜੀਤ ਸਿੰਘ (22) ਅਰਜਨ ਮਾਂਗਾ ਪਿੰਡ, ਅੰਮ੍ਰਿਤਸਰ, ਸਾਹਿਲ ਸੈਣੀ (27) ਪ੍ਰੇਮ ਨਗਰ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਪਠਾਨਕੋਟ, ਬਟਾਲਾ ਦੇ ਭੋਮਾ ਦੇ ਅੰਮ੍ਰਿਤਪਾਲ ਸਿੰਘ (24), ਹਕੀਮੀ ਗੇਟ, ਅੰਮ੍ਰਿਤਸਰ ਦੇ ਕੇਸ਼ਵ ਖੇੜਾ (23) ਅਤੇ ਖੇੜੀ ਵੀਰ ਸਿੰਘ ਵਾਸੀ ਹਰਮਨਦੀਪ ਸਿੰਘ (24) ਫਤਿਹਗੜ੍ਹ ਸਾਹਿਬ ਆਦਿ ਵੀ ਸ਼ਾਮਲ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/358148755370361