ਫਿਰੋਜ਼ਪੁਰ, 19 ਸਤੰਬਰ 2020 : ਇਕ ਤੇਜ਼ ਰਫਤਾਰ ਟਰਾਲੇ ਦੇ ਚਾਲਕ ਨੇ ਟਰਾਲਾ ਲਿਆ ਕੇ ਆਰਜੀ ਰੂਮ ਵਿਚ ਸਿੱਧਾ ਮਾਰਿਆ ਜਿਸ ਨਾਲ ਸਾਰਾ ਸਮਾਨ ਟੁੱਟ ਗਿਆ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿਨੀਅਰ ਸਿਪਾਹੀ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਨਵਾਂ ਪੁਲ ਹਰੀਕੇ ਦਾਖਲੀ ਨਿਜ਼ਾਮਦੀਨ ਵਾਲਾ ਗਾਰਦ 'ਤੇ ਤੈਨਾਤ ਹੈ। ਉਸ ਨੇ ਕਿ ਬੀਤੀ 17 ਸਤੰਬਰ 2020 ਨੂੰ ਸੰਤਰੀ ਡਿਊਟੀ ਰਾਤ ਸਾਢੇ 10 ਵਜੇ ਤੋਂ 2 ਵਜੇ ਤੱਕ ਤੈਨਾਤ ਸੀ ਤੇ ਸੰਤਰੀ ਪੋਸਟ ਦੇ ਬਾਹਰ ਟਹਿਲ ਰਿਹਾ ਸੀ ਤਾਂ ਇਕ ਟਰਾਲਾ ਜੋ ਮੱਖੂ ਸਾਇਡ ਤੋਂ ਆਇਆ ਤੇ ਡਰਾਈਵਰ ਨੇ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਮਾਰ ਦੇਣ ਦੀ ਨੀਯਤ ਨਾਲ ਗਾਰਦ ਵੱਧ ਸਿੱਧਾ ਲਿਆ ਕੇ ਆਰਜ਼ੀ ਰੂਮ ਵਿਚ ਮੈਸ ਵਿਚ ਸਿੱਧਾ ਮਾਰਿਆ, ਜਿਸ ਨਾਲ ਰੂਮ ਵਿਚਲਾ ਸਮਾਨ, ਮੈਸ ਵਿਚਾਲਾ ਸਾਰਾ ਸਮਾਨ ਤੇ ਰਾਈਫਲ ਰੈਕ ਅਤੇ ਐੱਸਐੱਲਆਰ ਵੀ ਟੁੱਟ ਗਈ ਤੇ ਮੋਟਰਸਾਈਕਲ ਅਤੇ ਚੈੱਕ ਕਰਨ ਵਾਲਾ ਥਰਮਾਮੀਟਰ ਵੀ ਬੁਰੀ ਤਰ੍ਹਾਂ ਟੁੱਟ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਟਰਾਲਾ ਚਾਲਕ ਜਗਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮਧੀਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ 307, 427, 279 ਆਈਪੀਸੀ 185, 188 ਮੋਟਰ ਵਹੀਕਲ ਐਕਟ 1988 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।