ਹਰੀਸ਼ ਕਾਲੜਾ
ਰੂਪਨਗਰ, 20 ਸਤੰਬਰ 2020 : ਸਿਵਲ ਸਰਜਨ, ਰੂਪਨਗਰ ਡਾ. ਐਚ.ਐਨ. ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਹੇਠ ਚੱਲ ਰਹੀ ਮਾਈਗਰੇਟਰੀ ਪਲਸ ਪੋਲਿਓ ਮੁਹਿੰਮ ਅਧੀਨ ਪਹਿਲੇ ਦਿਨ ਜਿਲ੍ਹੇ ਦੇ ਸਲੱਮ ਏਰੀਏ ਵਿੱਚ ਘਰ-ਘਰ ਜਾ ਕੇ ਪੋਲੀਓ ਟੀਮਾਂ ਵੱਲੋ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਕੋ ਬੂੰਦਾ ਪਿਲਾਈਆਂ ਗਈਆਂ।
ਪਲਸ ਪੋਲੀਓ ਮੁਹਿੰਮ ਦੀ ਰਸਮੀ ਸ਼ੁਰੂਆਤ ਡਾ. ਨਰੇਸ਼ ਅਗਰਵਾਲ ਡਿਪਟੀ ਡਾਇਰੈਕਟਰ, ਚੰਡੀਗੜ੍ਹ ਅਤੇ ਸਿਵਲ ਸਰਜਨ ਡਾ. ਐਚ. ਐਨ. ਸ਼ਰਮਾ ਵੱਲੋ ਆਈ.ਆਈ.ਟੀ.ਰੋਡ ਤੇ ਝੁੱਗੀਆਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਕੇ ਕੀਤੀ ਗਈ। ਪਲਸ ਪੋਲੀਓ ਟੀਮਾਂ ਵੱਲੋ ਭੱਠਿਆਂ, ਸਲੱਮ ਏਰੀਏ ਤੇ ਝੁੱਗੀ ਝੋਪੜੀਆਂ ਵਿੱਚ ਜਾ ਕੇ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਗਈਆਂ । ਡਿਪਟੀ ਡਾਇਰੈਕਟਰ ਤੇ ਸਿਵਲ ਸਰਜਨ ਵੱਲੋ ਝੁੱਗੀਆਂ ਵਿੱਚ ਜਾ ਕੇ ਪੋਲਿਓ ਟੀਮਾਂ ਨੂੰ, ਬੱਚਿਆਂ ਨੂੰ ਅਤੇ ਪੋਲਿਓ ਵੈਕਸੀਨ ਨੂੰ ਚੈੱਕ ਕੀਤਾ ਗਿਆ ਅਤੇ ਤਸੱਲੀ ਪ੍ਰਗਟਾਈ ਗਈ।
ਸਿਵਲ ਸਰਜਨ ਨੇ ਦੱਸਿਆ ਕਿ ਬਲਾਕ ਭਰਤਗੜ੍ਹ ਵਿੱਚ 634 ਬੱਚਿਆਂ ਨੂੰ, ਬਲਾਕ ਨੂਰਪੁਰਬੇਦੀ ਵਿੱਚ 343 ਬੱਚਿਆਂ ਨੂੰ, ਬਲਾਕ ਚਮਕੌਰ ਸਾਹਿਬ ਵਿੱਚ 546 ਬੱਚਿਆਂ ਨੂੰ, ਬਲਾਕ ਕੀਰਤਪੁਰ ਸਾਹਿਬ ਵਿੱਚ 688 ਬੱਚਿਆਂ ਨੂੰ, ਮੋਰਿੰਡਾ ਵਿੱਚ 184 ਬੱਚਿਆਂ ਨੂੰ, ਸ਼੍ਰੀ ਅਨੰਦਪੁਰ ਸਾਹਿਬ ਵਿੱਚ 215 ਬੱਚਿਆਂ ਨੂੰ, ਰੂਪਨਗਰ ਵਿੱਚ 596 ਬੱਚਿਆਂ ਨੂੰ ਤੇ ਬੀ.ਬੀ.ਐਮ.ਬੀ. ਨੰਗਲ ਵਿੱਚ 52 ਬੱਚਿਆਂ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਉਹਨਾਂ ਦੱਸਿਆ ਕਿ ਮਾਇਗੇਟਰੀ ਪਲਸ ਪੋਲਿਓ ਮੁਹਿੰਮ ਦੌਰਾਨ 5840 ਬੱਚਿਆਂ ਨੂੰ 61 ਟੀਮਾਂ ਵੱਲੋ ਕਵਰ ਕੀਤਾ ਜਾਵੇਗਾ । ਇਸ ਮੁਹਿੰਮ ਦੇ ਪਹਿਲੇ ਦਿਨ ਜਿਲ੍ਹੇ ਦੇ ਕੁੱਲ 3391 ਬੱਚਿਆਂ ਨੂੰ ਪਲਸ ਪੋਲਿਓ ਬੂੰਦਾਂ ਪਿਲਾਈਆਂ ਗਈਆਂ ਜੋ ਕਿ ਮਿੱਥੇ ਟੀਚੇ ਦੇ ਤਕਰੀਬਨ 58 ਫੀਸਦੀ ਹਨ । ਅਗਲੇ 2 ਦਿਨ ਵੀ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਜਾਣਗੀਆਂ । ਇਸ ਮੌਕੇ ਤੇ ਡਾ. ਮੋਹਨਲਾਲ ਕਲੇਰ ਜਿਲ੍ਹਾ ਟੀਕਾਕਰਨ ਅਫਸਰ, ਡਾ. ਗੁਰਪ੍ਰੀਤ ਕੌਰ ਬੱਚਿਆਂ ਦੇ ਮਾਹਿਰ, ਸੁਪਰਡੰਟ ਅਮਰਜੀਤ ਸਿੰਘ, ਸ਼੍ਰੀ ਗੁਰਦੀਪ ਸਿੰਘ ਡਿਪਟੀ ਐਮ.ਈ.ਆਈ.ਓ. ਅਤੇ ਸ਼੍ਰੀਮਤੀ ਭੁਪਿੰਦਰ ਕੌਰ ਏ.ਐਨ.ਐਮ. ਹਾਜ਼ਰ ਸਨ।