← ਪਿਛੇ ਪਰਤੋ
ਯੂਥ ਕਾਂਗਰਸ ਦੀ ਰੈਲੀ ਦੌਰਾਨ ਪੰਜਾਬ-ਹਰਿਆਣਾ ਬਾਰਡਰ 'ਤੇ ਟਰੈਕਟਰ ਨੂੰ ਅੱਗ ਲਾਈ, ਅੰਬਾਲਾ-ਦਿੱਲੀ ਹਾਈਵੇ ਵੀ ਹੋਇਆ ਜਾਮ ਮੁਹਾਲੀ, 20 ਸਤੰਬਰ, 2020 : ਅੱਜ ਯੂਥ ਕਾਂਗਰਸ ਵੱਲੋਂ ਖੇਤੀਬਾੜੀ ਬਿੱਲਾਂ ਖਿਲਾਫ ਕੱਢੀ ਜਾ ਰਹੀ ਟਰੈਕਟਰ ਰੈਲੀ ਦੌਰਾਨ ਪੰਜਾਬ-ਹਰਿਆਣਾ ਬਾਰਡਰ 'ਤੇ ਇਕ ਟਰੈਕਟਰ ਨੂੰ ਅੱਗ ਲਗਾ ਦਿੱਤੀ ਗਈ ਜਿਸ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ ਜਦਕਿ ਇਸ ਦੌਰਾਨ ਅੰਬਾਲਾ-ਦਿੱਲੀ ਕੌਮੀ ਮਾਰਗ ਵੀ ਬੰਦ ਰਿਹਾ। ਜਾਣਮਾਰੀ ਮੁਤਾਬਕ ਟਰੈਕਟਰ ਨੂੰ ਅੱਗ ਲਾਉਣ ਦੀ ਘਟਨਾ ਪੰਜਾਬ ਦੀ ਹੱਦ ਅੰਦਰ ਵਾਪਰੀ। ਫੌਰੀ ਤੌਰ 'ਤੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਟਰੈਕਟਰ ਨੂੰ ਅੱਗ ਯੂਥ ਕਾਂਗਰਸੀ ਆਗੂਆਂ ਨੇ ਲਗਾਈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਨੇ । ਅੱਗ ਲੱਗਣ ਮਗਰੋਂ ਮੌਕੇ 'ਤੇ ਤਣਾਅਪੂਰਨ ਸਥਿਤੀ ਬਣ ਗਈ। ਇਸ ਮੌਕੇ ਯੂਥ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਯੂਥ ਕਾਂਗਰਸੀ ਆਗੂਆਂ ਨੇ ਅੱਜ ਅੰਬਾਲਾ-ਦਿੱਲੀ ਕੌਮੀ ਮਾਰਗ ਪੂਰੀ ਤਰਾਂ ਠੱਪ ਕਰ ਦਿੱਤਾ। ਉਹਨਾਂ ਵੱਲੋਂ ਟਰੈਕਟਰਾਂ ਨੂੰ ਕੌਮੀ ਮਾਰਗ ਦੇ ਐਨ ਵਿਚਕਾਰ ਪਾਰਕ ਕਰ ਦਿੱਤਾ ਗਿਆ ਜਿਸ ਮਗਰੋਂ ਆਵਾਜਾਈ ਠੱਪ ਹੋ ਗਈ।
Total Responses : 189