← ਪਿਛੇ ਪਰਤੋ
ਫਿਰੋਜ਼ਪੁਰ, 20 ਸਤੰਬਰ 2020 - ਇਕ ਸਿਪਾਹੀ ਕੋਲੋਂ ਝਪਟਮਾਰ ਕੇ ਮੋਬਾਇਲ ਖੋਹਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੀਨੀਅਰ ਸਿਪਾਹੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਥਾਣਾ ਘੱਲਖੁਰਦ ਵਿਖੇ ਜਰਨਲ ਡਿਊਟੀ ਕਰਦਾ ਹੈ ਤੇ ਮਿਤੀ 17 ਸਤੰਬਰ 2020 ਨੂੰ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਪਿੰਡ ਤੂਤ ਨੂੰ ਜਾ ਰਿਹਾ ਸੀ। ਕਰਮਜੀਤ ਸਿੰਘ ਨੇ ਦੱਸਿਆ ਕਿ ਜਦ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਕੋਲ ਪਹੁੰਚਿਆ ਤਾਂ ਅਚਾਨਕ ਘਰੋਂ ਫੋਨ ਆਉਣ ਤੇ ਮੋਟਰਸਾਈਕਲ ਸਾਇਡ ਤੇ ਲਗਾ ਕੇ ਫੋਨ ਸੁਣ ਰਿਹਾ ਸੀ ਤਾਂ ਦੋਸ਼ੀ ਨੇ ਝਪਟਮਾਰ ਕੇ ਉਸ ਦਾ ਮੋਬਾਇਲ ਫੋਨ ਖੋਹ ਕੇ ਭੱਜ ਗਿਆ। ਸੀਨੀਅਰ ਸਿਪਾਹੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਭਾਲ ਕਰਨ ਤੇ ਪਤਾ ਲੱਗਾ ਕਿ ਇਹ ਫੋਨ ਦੋਸ਼ੀ ਗੁਰਪ੍ਰੀਤ ਸਿੰਘ ਨੇ ਖੋਹਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਸਆਨਾਂ 'ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Total Responses : 108