ਨਵੀਂ ਦਿੱਲੀ, 20 ਸਤੰਬਰ 2020 - ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨੇ 23 ਅਤੇ 24 ਸਤੰਬਰ ਨੂੰ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਆਈਐਮਡੀ ਦੇ ਸੀਨੀਅਰ ਵਿਗਿਆਨੀ ਰਾਜੇਂਦਰ ਕੁਮਾਰ ਜੇਨਮਾਨੀ ਨੇ ਏਐਨਆਈ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ”ਉੱਤਰ-ਪੱਛਮੀ ਭਾਰਤ, ਖ਼ਾਸਕਰ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ 23 ਸਤੰਬਰ ਨੂੰ ਚੰਗੀ ਬਾਰਸ਼ ਹੋਵੇਗੀ। ਪਰ ਇਸ ਵਾਰ ਉੱਤਰ-ਪੱਛਮੀ ਭਾਰਤ ਵਿਚ ਆਮ ਬਾਰਸ਼ ਤੋਂ 15 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।