ਕੈਲੇਫੋਰਨੀਆਦੇ ਬੇ ਏਰੀਆ 'ਚ ਵਸੇ ਗੁਰ ਸਿੱਖ ਪੰਜਾਬੀ ਪਰਿਵਾਰ ਦਾ ਮੋਢੀ ਦਾ ਕਰੋਨਾ ਨਾਲ ਦਿਹਾਂਤ
ਗੁਰਿੰਦਰਜੀਤ ਨੀਟਾ ਮਾਛੀਕੇ
ਮਨਟੀਕਾ ( ਕੈਲੇਫੋਰਨੀਆ) 20 ਸਤੰਬਰ 2020:
ਮਨਟੀਕਾ ਨਿਵਾਸੀ ਦੇਹਲ ਪਰਿਵਾਰ ਨੂੰ ਪਿਛਲੇ ਦਿਨੀਂ ਉਸ ਵਕਤ ਗਹਿਰਾ ਸਦਮਾਲੱਗਾ ਜਦੋਂ ਪਰਿਵਾਰ ਦਾ ਮੋਢੀ ਜਗਰੂਪ ਸਿੰਘ ਦੇਹਲ 49 ਸਾਲ ਦੀ ਉਮਰੇ ਕਰੋਨਾ 19 ਨਾਲ ਜੂਝਦਿਆਂ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਗੁਰੂ ਮਹਾਰਾਜ ਦੇ ਚਰਨਾ ਵਿੱਚ ਜਾ ਬਿਰਾਜ਼ੇ।
ਜਗਰੂਪ ਸਿੰਘ ਦਾ ਜਨਮ ਫ਼ਰਵਰੀ 1971 ਵਿੱਚ ਪੰਜਾਬ ਦੇ ਪਿੰਡ ਪਾਸਲਾ ਜ਼ਿਲ੍ਹਾ ਜਲੰਧਰ ਵਿੱਚ ਸਵਰਗਵਾਸੀ ਸਰਦਾਰ ਸੋਹਣ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ ਜਗਰੂਪ ਸਿੰਘ ਦੋ ਭੈਣਾਂ ਸਰਬਜੀਤ ਕੌਰ ਤੇ ਕਮਲਜੀਤ ਕੌਰ ਦਾ ਇਕਲੌਤਾ ਭਾਈ ਸੀ । ਜ਼ਿੰਦਗੀ ਮਸਤ ਚਾਲ ਚੱਲ ਰਹੀ ਸੀ ਕਿ ਪਰਿਵਾਰ ਤੇ ਅਚਾਨਕ ਕਹਿਰ ਦਾ ਪਹਾੜ ਡਿੱਗਿਆ ਜਿਸ ਨੇ ਸਮੁੱਚੇ ਭਾਈਚਾਰੇ ਨੂੰ ਸੁੰਨ ਕਰ ਦਿੱਤਾ
ਇਸ ਹੱਸਦੇ ਵੱਸਦੇ ਮਿਹਨਤੀ ਪਰਿਵਾਰ ਦੇ ਮੁਖੀ ਜਗਰੂਪ ਸਿੰਘ ਦੇਹਲ ਨੂੰ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਨੇ ਅਜੇਹਾ ਘੇਰ ਲਿਆ ਕਿ ਉਹ ਸਦਾ ਲਈ ਅਲਵਿਦਾ ਆਖ ਗਿਆ , ਜਗਰੂਪ ਸਿੰਘ ਦੇਹਲ ਨੂੰ ਲੱਗਭੱਗ ਮਹੀਨਾ ਡਾਕਟਰਜ਼ ਹਸਪਤਾਲ ਮਨਟੀਕਾ ਵਿੱਚ ਰੱਖ ਕਿ ਇਲਾਜ ਕੀਤਾ ਗਿਆ ਜਿੱਥੇ ਉਹ ਪੂਰੀ ਹੋਸ਼ ਹਵਾਸ ਵਿੱਚ ਸੀ ਪਰ ਅਚਾਨਕ ਪਿਛਲੇ ਹਫ਼ਤੇ ਫੇਫੜਿਆਂ ਵਿੱਚ ਨੁਕਸ ਪੈ ਜਾਣ ਤੇ ਯੂ. ਸੀ. ਸੈਨ- ਫਰਾਂਸਿਸਕੋ ਸ਼ਿਫ਼ਟ ਕੀਤਾ ਗਿਆ ਜਿੱਥੇ ਓਹਨਾ ਨੇ ਲੰਗਜ਼ ਵਿੱਚ ਸਵੀਅਰ ਇੰਨਫੈਕਸ਼ਨ ਹੋਣ ਕਰਕੇ ਲੰਗਜ਼ ਟਪਾਂਸਪਲਾਂਟ ਕਰਨ ਦਾ ਪਰਸੀਜਰ ਚੱਲ ਰਿਹਾ ਸੀ, ਪਰ ਇਸ ਤੋ ਪਹਿਲਾ ਟੈਸਟ ਹੋਣੇ ਜ਼ਰੂਰੀ ਸਨ ਜੋ ਕੀਤੇ ਤੇ ਸਹੀ ਹੋਏ ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ ਸਰਜਰੀ ਤੋ ਪਹਿਲਾ ਹੀ ਹਸਮੁਖ , ਗੁਰਸਿੱਖ ਨੌਜਵਾਨ ਨੂੰ ਸਟਰੋਕ ਹੋ ਗਿਆ ਤੇ ਉਹ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਮੌਤ ਮੂਹਰੇ ਹਾਰ ਗਿਆ ।
ਜਗਰੂਪ ਸਿੰਘ ਲਗਭਗ 21 ਸਾਲ ਦੀ ਉੁੱਮਰ ਵਿੱਚ ਆਪਣੇ ਅਤੇ ਪਰਿਵਾਰ ਦੇ ਉੱਜਲੇ ਭਵਿੱਖ ਦੀ ਆਸ ਨਾਲ 1992 ਵਿੱਚ ਅਮਰੀਕਾ ਆਇਆ ਸੀ, ਅਤੇ ਇੱਥੇ ਕੈਲੀਫੋਰਨੀਆ ਦੇ ਬੇ ਏਰੀਏ ਵਿੱਚ ਟੈਕਸੀ ਚਲਾਉਣੀ ਸ਼ੁਰੂ ਕੀਤੀ। ਅਤੇ ਢਾਡੀ ਜਾਗੀਰ ਸਿੰਘ ਮਸਤ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ‘ਤੇ ਅੰਮ੍ਰਿਤਧਾਰੀ ਹੋ ਗਿਆ। ਇਸੇ ਦੌਰਾਨ ਉਨ੍ਹਾਂ ਦਾ ਮੇਲ ਸ. ਸੁਖਮਿੰਦਰ ਸਿੰਘ ਮਾਂਗਟ ਹੋਰਾਂ ਨਾਲ ਹੋਇਆ ਅਤੇ1995 ਵਿੱਚ ਕਮਰਸ਼ੀਅਲ ਲਾਇਸੰਸਸ ਲੈ ਕੇ ਟਰੱਕ ਚਲਾਉਣਾ ਸ਼ੁਰੂ ਕੀਤਾ ਤੇ ਲਗਾਤਾਰ ਹੁਣ ਤੱਕ ਟਰੱਕ ਬਿਜ਼ਨਸ ਵਿੱਚ ਹੀ ਰਿਹਾ।1996 ਵਿੱਚ ਜਗਰੂਪ ਸਿੰਘ ਦਾ ਵਿਆਹ ਬੀਬੀ ਜਤਿੰਦਰ ਕੌਰ ਨਾਲ ਹੋਇਆ, ਅਤੇ ਦੋ ਮੁੰਡਿਆ ਦੀ ਦਾਤ ਵਾਹਿਗੁਰੂ ਨੇ ਬਖ਼ਸ਼ੀ ਤੇ ਜ਼ਿੰਦਗੀ ਪਰਿਵਾਰਕ ਰੂਪ ਵਿੱਚ ਸ਼ੁਰੂ ਹੋ ਗਈ. ਸੰਨ 2001 ਵਿੱਚ ਮਨਟੀਕਾ ਕੈਲੇਫੋਰਨੀਆ ਵਿੱਚ ਬਹੁਤ ਸੁੰਦਰ ਘਰ ਖ਼ਰੀਦਿਆ ਤੇ ਬੜੀ ਖ਼ੁਸ਼ੀ ਤੇ ਆਸ ਨਾਲ ਬੇ ਏਰੀਏ ਦੇ ਹੇਵਰਡ ਸ਼ਹਿਰ ਤੋ ਮਨਟੀਕਾ ਆ ਕਿ ਆਪਣੇ ਨਵੇਂ ਘਰੇ ਰਹਿਣਾ ਸ਼ੁਰੂ ਕੀਤਾ। ਢਾਡੀ ਜਾਗੀਰ ਸਿੰਘ ਮਸਤ ਦੇ ਸੰਪਰਕ ਵਿੇਚ ਆਉਣ ਉਪਰੰਤ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ,
ਜਗਰੂਪ ਸਿੰਘ ਦੀ ਦੇਹ ਦੇ ਅੰਤਿਮ ਸਸਕਾਰ Park View Cemetery & Funeral Home 3661 French camp rd Manteca ca 95336 ਵਿਖੇ 27 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਤੋ 12 ਵਜੇ ਕੀਤਾ ਜਾਵੇਗਾ।
ਵਿੱਛੜੀ ਰੂਹ ਲਈ ਧੁਰ ਕੀ ਬਾਣੀ ਦੇ ਪਾਠਾਂ ਦੇ ਭੋਗ ਤੇ ਅਰਦਾਸ ਸ਼ਾਮੀਂ 2 ਵਜੇ ਗੁਰਦਵਾਰਾ ਸਾਹਿਬ ਸਟਾਕਟਨ 1930 S Sikh Temple St, Stockton, CA 95206 ਵਿੱਖੇ ਹੋਵੇਗੀ । ਕਿਸੇ ਕਿਸਮ ਦੀਹੋਰ ਜਾਣਕਾਰੀ ਲੈਣ ਲਈ ਪਰਿਵਾਰਕ ਮਿੱਤਰ ਜਿਹੜੇ ਇੱਸ ਦੁੱਖ ਦੀ ਘੜੀ ਪਰਿਵਾਰ ਨਾਲ ਰਲ ਕਿ ਪਰਿਵਾਰਕ ਫਰਜ਼ਾਂ ਦੀ ਪੂਰਤੀ ਕਰ ਰਹੇ ਹਨ, ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
ਗੁਲਭਿੰਦਰ ਸਿੰਘ ਭਿੰਦਾ -209-487-3699
ਸੁਖਮਿੰਦਰ ਸਿੰਘ ਮਾਂਗਟ 209-456-2000
ਜਾਂ ਹਰਮਿੰਦਰ ਸਿੰਘ ਸਮਾਣਾ 209-481-7750