ਹਰਦਮ ਮਾਨ
ਸਰੀ, 21 ਸਤੰਬਰ 2020- ਬੀ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਰੰਗ ਦਿਨ ਬ ਦਿਨ ਨਿਖਰਦੇ ਜਾ ਰਹੇ ਹਨ ਅਤੇ ਸੱਤਾਧਾਰੀ ਐਨ ਡੀ ਪੀ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਆਪਣੇ ਉਮੀਦਵਾਰਾਂ ਦੀਆਂ ਕੀਤੀਆਂ ਜਾ ਰਹੀਆਂ ਨਾਮਜ਼ਦਗੀਆਂ ਸੰਕੇਤ ਦੇ ਰਹੀਆਂ ਹਨ ਕਿ ਅਗਾਮੀ ਚੋਣਾਂ ਮਿਥੇ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ।
ਐਨ ਡੀ ਪੀ ਵੱਲੋਂ ਸਰੀ ਵਿਚ ਆਪਣੇ ਮੌਜੂਦਾ ਐਮ ਐਲ ਏ ਜਗਰੂਪ ਬਰਾੜ ਅਤੇ ਜਿੰਨੀ ਸਿਮਜ਼ ਦੀਆਂ ਨਾਮਜ਼ਦਗੀਆਂ ਤੋਂ ਬਾਅਦ ਹੁਣ ਮੌਜੂਦਾ ਸਰਕਾਰ ਵਿਚ ਕਿਰਤ ਮੰਤਰੀ ਅਤੇ ਸਰੀ- ਨਿਊਟਨ ਤੋਂ ਐਮ ਐਲ ਏ ਹੈਰੀ ਬੈਂਸ ਨੂੰ ਮੁੜ ਇਸ ਹਲਕੇ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਉਹ 2005 ਤੋਂ ਲਗਾਤਾਰ ਇਸ ਹਲਕੇ ਤੋਂ ਚਾਰ ਵਾਰ (2005, 2009, 2013 ਅਤੇ 2017) ਐਮ ਐਲ ਏ ਬਣ ਚੁੱਕੇ ਹਨ ਅਤੇ ਇਸ ਹਲਕੇ ਤੋਂ ਪਾਰਟੀ ਦੇ ਬਹੁਤ ਹੀ ਮਜ਼ਬੂਤ ਉਮੀਦਵਾਰ ਮੰਨੇ ਜਾਂਦੇ ਹਨ।
ਉਨ੍ਹਾਂ ਆਪਣੀ ਆਪਣੀ ਨਾਮਜ਼ਦਗੀ ਉਪਰ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਪਿਛਲੇ ਸਮੇ ਵਿਚ ਇਸ ਹਲਕੇ ਵਿਚ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ਵਿਚ ਕਈ ਕਾਰਜ ਕੀਤੇ ਹਨ। ਲੋਕਾਂ ਤੋਂ ਪਹਿਲਾਂ ਵਾਂਗ ਭਰਪੂਰ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਅਧੂਰੇ ਰਹਿ ਗਏ ਕੰਮਾਂ ਦੀ ਅਗਲੇ ਸਮੇਂ ਵਿਚ ਪੂਰਤੀ ਕੀਤੀ ਜਾਵੇਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com