ਪਿੰਡਾਂ ਅੰਦਰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ 2020-ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਸਾਰੇ ਪਾਸੇ ਹੀ ਕਿਸਾਨ ਵਰਗ ਵੱਲੋਂ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਹੁਣ ਪਿੰਡ ਪੱਧਰ ਤੱਕ ਭਖ ਚੁੱਕਾ ਹੈ। ਕਿਸਾਨਾਂ ਵੱਲੋਂ ਥਾਂ-ਥਾਂ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। ਅੱਜ ਸਵੇਰੇ ਇਸ ਖੇਤਰ ਦੇ ਪਿੰਡ ਭਾਗਸਰ ਦੀ ਬਾਮੂ ਕੀ ਪੱਤੀ ਧਰਮਸ਼ਾਲਾ ਵਿਚ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪਰਮਿੰਦਰ ਸਿੰਘ ਬਿੱਟੂ ਡਾਇਰੈਕਟਰ ਮਾਰਕੀਟ ਕਮੇਟੀ, ਰਾਜਦਵਿੰਦਰ ਸਿੰਘ, ਦੀਪ ਭਾਗਸਰ, ਸਤਵੀਰ ਢਿੱਲੋਂ, ਗੁਰਚੇਤ ਸਿੰਘ ਬਰਾੜ ਮੈਂਬਰ, ਸਰਬਜੀਤ ਸਿੰਘ, ਅੰਮਿ੍ਰਤਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਗੁਰਦੀਪ ਸਿੰਘ ਮੈਂਬਰ, ਹਰਦੀਪ ਸਿੰਘ ਮੈਂਬਰ ਤੇ ਜਗਮੋਹਨ ਸਿੰਘ ਆਦਿ ਮੌਜ਼ੂਦ ਸਨ। ਇਸੇ ਦੌਰਾਨ ਪਿੰਡ ਭੰਗਚੜੀ ਵਿਖੇ ਖੇਡ ਗਰਾਊਂਡ ਵਿਚ ਸਰਪੰਚ ਐਡਵੋਕੇਟ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕਬਾਲ ਸਿੰਘ ਮੈਂਬਰ, ਮੋਹਨ ਸਿੰਘ ਮੈਂਬਰ, ਜਗਸੀਰ ਸਿੰਘ ਮੈਂਬਰ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਨਗਿੰਦਰ ਸਿੰਘ, ਸ਼ਿਵਰਾਜ ਸਿੰਘ, ਗੁਰਜੀਤ ਸਿੰਘ ਤੇ ਅਜੀਤ ਸਾਗਰ ਆਦਿ ਮੌਜ਼ੂਦ ਸਨ। ਪਿੰਡ ਰਾਮਗੜ ਚੂੰਘਾਂ ਦੇ ਕਿਸਾਨਾਂ ਨੇ ਵੀ ਇਕੱਠੇ ਹੋ ਕੇ ਕੇਂਦਰ ਸਰਕਾਰ ਦੀ ਅਰਥੀ ਸਾੜੀ।