ਕੁਲਵੰਤ ਸਿੰਘ ਬੱਬੂ
ਰਾਜਪੁਰਾ 21 ਸਤੰਬਰ 2020 - ਚੋਣਾਂ 2017 ਵਿੱਚ ਨੋਜਵਾਨਾਂ ਨਾਲ ਕੀਤੇ ਵਾਅਦੇ ਘਰ ਘਰ ਨੋਕਰੀ ਅਤੇ ਬੇਰੁਜਗਾਰੀ ਭੱਤਾ ਦੇਣ ਤੋਂ ਪਿੱਛੇ ਹਟਦਿਆ ਸਰਕਾਰ ਨਿੱਤ ਜਨਤਾ ਦੀ ਖੱਜਲ ਖੁਆਰੀ ਵਧਾਉਣ ਲਈ ਕੋਈ ਨਾ ਕੋਈ ਹੁਕਮ ਦਾਗ ਦਿੰਦੀ ਹੈ । ਜਿਸ ਦੇ ਚਲਦਿਆਂ ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਇੱਕ 9- 9-20 ਨੂੰ ਪੱਤਰ ਜਾਰੀ ਕਰਕੇ ਤੀਹ ਪੈਂਤੀ ਸਾਲਾਂ ਤੋਂ ਟਾਊਨ ਪੱਧਰ ਤੇ ਬਣੇ ਰੋਜਗਾਰ ਦਫਤਰ ਹਫਤੇ ਵਿੱਚ ਸਿਰਫ ਇੱਕ ਦਿਨ ਹੀ ਇੱਕ ਦਰਜਾ ਤਿੰਨ ਕਰਮਚਾਰੀ ਵਲੋਂ ਖੋਲੇ ਜਾਣਦੇ ਹੁਕਮ ਦਾਗ ਹਨ ।ਬਾਕੀ ਇਹਨਾ ਦਫਤਰਾਂ ਦਾ ਸਟਾਫ ਜਿਲੇ ਪੱਧਰ ਤੇ ਕੰਮ ਕਰਨਗੇ ।
ਜਿਸ ਕਾਰਨ ਬੇਰੁਜ਼ਗਾਰ ਨੋਜਵਾਨ ਪੀੜੀ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ । ਨੌਜਵਾਨ ਕੁਲਵੀਰ ਸਿੰਘ, ਦਲਬੀਰ ਚੋਹਾਨ,ਅਜੈ, ਅਤਿੰਦਰ ਪਾਲ ਸਿੰਘ,ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਅਜਿਹੇ ਇੱਕ ਦਰਜਨ ਨੋਜਵਾਨਾਂ ਨੇ ਆਪਣੇ ਮਨ ਦੀ ਸਰਕਾਰ ਤੇ ਭੜਾਸ ਕਢਦਿਆ ਕਿਹਾ ਕਿ ਟਾਊਨ ਪੱਧਰ ਤੇ ਬਣੇ ਰੋਜਗਾਰ ਦਫਤਰ ਵਿੱਚ ਇਲਾਕੇ ਦੇ ਬੇਰੁਜ਼ਗਾਰ ਨੋਜਵਾਨ ਅਤੇ ਲੜਕੀਆਂ ਨੂੰ ਨਾਮ ਦਰਜ ਕਰਾਉਣਾ ਅਤੇ ਹੋਰ ਰੋਜ਼ਗਾਰ ਸਬੰਧੀ ਜਾਣਕਾਰੀ ਲੈਣ ਲਈ ਆਉਣਾ ਜਾਣਾ ਅਸਾਨ ਰਹਿੰਦਾ ਸੀ ।ਕਰੋਨਾ ਸਮਾਂ ਹੋਣ ਕਾਰਨ ਸਿਰਫ ਇੱਕ ਦਿਨ ਵਿੱਚ ਇਸ ਦਫਤਰ ਤੋਂ ਕਿਸ
ਕੰਮ ਦੀ ਆਸ ਰੱਖ ਸਕਦੇ ਹਾਂ ।ਜਦੋਂ ਕਿ ਸਰਕਾਰ ਸੁਵਿਧਾ ਸੈਂਟਰ ਖੋਲ ਕੇ ਜਨਤਾ ਦੀ ਖੱਜਲ ਖੁਆਰੀ ਨੂੰ ਹਮੇਸ਼ਾ ਘੱਟ ਕਰਨ ਲਈ ਯਤਨ ਕਰ ਰਹੀ ਹੈ ।ਪਰ ਹੁਣ ਇਸ ਦੇ ਉਲਟ ਰੋਜ਼ਗਾਰ ਦਫਤਰ ਦੇ ਕੰਮਾਂ ਨੂੰ ਜਿਲੇ ਪੱਧਰ ਤੇ ਜਾਣ ਲਈ ਬੇਰੁਜਗਾਰਾਂ ਵਿੱਚ ਨਵੀਂ ਮੁਸੀਬਤ ਪਾ ਦਿੱਤੀ ਹੈ ।ਉਪਰੋਕਤ ਨੋਜਵਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਟਾਊਂਨ ਰੁਜ਼ਗਾਰ ਦਫਤਰਾਂ ਨੂੰ ਬੰਦ ਨਾ ਕੀਤਾ ਜਾਵੇ ਪਹਿਲਾ ਦੀ ਤਰਾਂ ਹਰਰੋਜ ਖੋਲਿਆ ਜਾਵੇ ।