ਹਰੀਸ਼ ਕਾਲੜਾ
ਰੂਪਨਗਰ , 21 ਸਤੰਬਰ 2020 : ਡਾ. ਐਚ.ਐਨ.ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਅਧੀਨ ਅੱਜ ਦੂਜੇ ਦਿਨ ਵੀ ਜ਼ਿਲ੍ਹਾ ਰੂਪਨਗਰ ਦੇ ਸਲੱਮ ਇਲਾਕਿਆਂ ਦੇ ਘਰ-ਘਰ ਜਾ ਕਿ ਪੋਲੀਓ ਟੀਮਾਂ ਵਲੋ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਡਾ.ਗੁਰਮਹਿੰਦਰ ਸਿੰਘ ਡਾਇਰੈਕਟਰ ਈ.ਐਸ.ਆਈ. ਪੰਜਾਬ ਅਤੇ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਵੱਲੋ ਪੋਲੀਓ ਮੁਹਿੰਮ ਦਾ ਨਿਰੀਖਣ ਕਰਦਿਆਂ ਦੱਸਿਆ ਗਿਆ ਕਿ ਜਿਲ੍ਹੇ ਅੰਦਰ 20 ਸਤੰਬਰ ਤੋ 22 ਸਤੰਬਰ ਤੱਕ ਹਾਈ ਰਿਸਕ ਇਲਾਕਿਆਂ ਵਿੱਚ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਵਰਗੀ ਨਾਮੁਰਾਦ ਬੀਮਾਰੀ ਤੋਂ ਬਚਾਉਣ ਲਈ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।
ਡਾ.ਮੋਹਣ ਕਲੇਰ ਜ਼ਿਲ੍ਹਾ ਟੀਕਾਕਰਨ ਅਫਸਰ ਰੂਪਨਗਰ ਨੇ ਦੱਸਿਆ ਕਿ ਪੋਲੀਓ ਮੁਹਿੰਮ ਦੇ ਦੂਜੇ ਦਿਨ ਰੂਪਨਗਰ ਸੀ. ਐਚ. ਸੀ. ਭਰਤਗੜ ਵਿਚ 340 ਬੱਚਿਆਂ ਨੂੰ, ਨੂਰਪੁਰ ਬੇਦੀ ਵਿਚ 369 ਬੱਚਿਆਂ ਨੂੰ, ਚਮਕੌਰ ਸਾਹਿਬ ਵਿਚ 256 ਬੱਚਿਆਂ ਨੂੰ, ਕੀਰਤਪੁਰ ਸਾਹਿਬ ਵਿਚ 256 ਬੱਚਿਆਂ ਨੂੰ, ਸ਼੍ਰੀ ਆਨੰਦਪੁਰ ਸਾਹਿਬ ਵਿਚ 213 ਬੱਚਿਆਂ ਨੂੰ, ਰੂਪਨਗਰ ਵਿਚ 530 ਬੱਚਿਆਂ ਨੂੰ, ਸੀ.ਡੀ. ਰਾਜ ਨਗਰ ਵਿੱਚ 28 ਬੱਚਿਆਂ ਨੂੰ, ਬੀ ਬੀ ਐਮ ਬੀ ਨੰਗਲ ਵਿਚ 70 ਬੱਚਿਆਂ ਨੂੰ ਅਤੇ ਸੀ.ਐਚ.ਸੀ. ਮੋਰਿੰਡਾ ਵਿੱਚ 152 ਬੱਚਿਆਂ ਨੂੰ ਪਲਸ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆ।ਉਹਨਾਂ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਦੂਜੇ ਦਿਨ 2214 ਬੱਚਿਆਂ ਨੂੰ ਅਤੇ ਦੋ ਦਿਨਾਂ ਦੇ ਵਿਚ ਕੁਲ 5605 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ ਹਨ ਜੋ ਕਿ ਮਿੱਥੇ ਗਏ ਟੀਚੇ 5840 ਦਾ ਲੱਗਭੱਗ 96 ਪ੍ਰਤੀਸ਼ਤ ਹਨ।ਕੱਲ੍ਹ 22 ਸਤੰਬਰ ਨੂੰ ਤੀਜੇ ਅਤੇ ਆਖਰੀ ਦਿਨ ਵੀ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।