ਯੁਵਕ ਸੇਵਾਵਾ ਵਿਭਾਗ ਵਲੋਂ 14 ਤੋਂ 20 ਸਤੰਬਰ ਤੱਕ ਕਰੋਨਾ ਜਾਗਰੂਕਤਾ ਅਭਿਆਨ ਚਲਾਇਆ
ਆਨ ਲਾਈਨ ਕੁਇਜ ਵਿੱਚ 11600 ਤੋਂ ਵੱਧ ਨੇ ਲਿਆ ਹਿੱਸਾ
ਕਪੂਰਥਲਾ, 21 ਸਤੰਬਰ :
ਯੁਵਕ ਸੇਵਾਵਾਂ ਵਿਭਾਗ ਦੁਆਰਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਦੀ ਸਰਪ੍ਰਸਤੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਦੁਆਰਾ ਜਿਲਾ ਕਪੂਰਥਲਾ ਵਿੱਚ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਯੂਥ ਕਲੱਬਾਂ , ਐਨ ਐਸ ਐਸ ਯੂਨਿਟਾਂ , ਰੈਡ ਰੀਬਨ ਕਲੱਬਾਂ ਦੇ ਮੈਂਬਰਾਂ ਦੀ ਮਦਦ ਨਾਲ ਜ਼ਿਲੇ ਭਰ ਵਿੱਚ 7 ਰੋਜਾ ਕਰੋਨਾ ਜਾਗਰੂਕਤਾ ਅਭਿਆਨ ਚਲਾਇਆ ਗਿਆ
ਸ ਕੋਹਲੀ ਨੇ ਦੱਸਿਆ ਕਿ ਕੋਵਿਡ-19 ਕਾਰਨ ਸਮੂਹ ਸਕੂਲ/ਕਾਲਜ ਬੰਦ ਸਨ ਇਸ ਲਈ ਸਕੂਲਾਂ/ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਅਤੇ ਯੂਥ ਕਲੱਬਾਂ ਦੇ ਮੈਬਰਾਂ ਨੁੰ ਵਟਸ ਅਪ ਗਰੁੱਪ ਰਾਹੀਂ ਇੱਕਠਾ ਕੀਤਾ ਗਿਆ । ਉਹਨਾਂ ਨਾਲ ਆਨਲਾੲੀਨ ਮੀਟਿੰਗ ਕੀਤੀਆਂ ਗਈਆਂ ਅਤੇ ਉਹਨਾਂ ਨੂੰ ਕੋਵਿਡ-19 ਦੀ ਮਹਾਂਮਾਰੀ ਤੇ ਫਤਿਹ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ ।।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ 6 ਡਿਜਾਇਨ ਦੇ ਪੋਸਟਰ ਰੀਲੀਜ ਕੀਤੇ ਗਏ ਅਤੇ ਉਹਨਾਂ ਪੋਸਟਰ ਦੀਆਂ ਸਾਫਟ ਕਾਪੀ ਬਣਾ ਕੇ 7500 ਦੇ ਕਰੀਬ ਐਨ ਐਸ ਐਸ ਵਲੰਟੀਅਰ/ ਰੈਡ ਰੀਬਨ ਕਲੱਬ ਦੇ ਮੈਬਰਾਂ ਅਤੇ ਯੂਥ ਕਲੱਬਾਂ ਦੇ ਮੈਬਰਾਂ ਨੂੰ ਆਨ ਲਾਈਨ ਭੇਜਿਆ ਗਿਆ ।
ਆਨਲਾਈਨ ਕੁਇਜ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। 20 ਸਿਤੰਬਰ 2020 ਨੁੰ ਰਾਤ 10 ਵਜੇ ਤੱਕ 11600 ਤੋਂ ਵੱਧ ਭਾਗੀਦਾਰਾਂ ਵਲੋਂ ਇਸ ਕੁਇਜ ਵਿੱਚ ਹਿੱਸਾ ਲਿਆ ਸੀ 60 % ਤੋਂ ਵੱਧ ਅੰਕ ਲੈਣ ਵਾਲੇ ਹਰੇਕ ਭਾਗੀਦਾਰ ਨੁੰ ਆਨਲਾਈਨ ਈ ਸਰਟੀਫਿਕੇਟ ਭੇਜੇ ਜਾ ਰਹੇ ਹਨ। ਪ੍ਰੀਤ ਕੋਹਲੀ ਨੇ ਦਸਿਆ ਕਿ ਆਨਲਾਈਨ ਕੁਇਜ 30 ਸਤੰਬਰ ਤੱਕ ਚਲੇਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੁੰ ਜਾਣਕਾਰੀ ਦਿੱਤੀ ਜਾ ਸਕੇ।