ਜਲਾਲਾਬਾਦ ਵਿਖੇ ਦਿੱਤੇ ਗਏ ਧਰਨੇ ਦੀ ਅਗਵਾਈ ਕਰਦੇ ਹੋਏ ਵਿਧਾਇਕ ਰਮਿੰਦਰ ਸਿੰਘ ਆਵਲਾ
ਜਗਦੀਸ਼ ਥਿੰਦ
ਜਲਾਲਾਬਾਦ / ਫਾਜ਼ਿਲਕਾ
21 ਸਤੰਬਰ , ਕੇਂਦਰੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਰਸਾਨੀ ਸਬੰਧੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ਵਿੱਚ ਕਾਂਗਰਸ ਪਾਰਟੀ ਵੱਲੋਂ ਧਰਨੇ ਦੇ ਕੇ ਸਖ਼ਤ ਵਿਰੋਧ ਦਰਜ਼ ਕਰਵਾਇਆ ਗਿਆ ।
ਮੰਡੀ ਅਰਨੀਵਾਲਾ ਸ਼ੇਖ ਸੁਬਾਨ ਵਿਖੇ ਕਾਂਗਰਸ ਆਗੂਆਂ ਵੱਲੋਂ ਦਿੱਤੇ ਗਏ ਧਰਨੇ ਦਾ ਦ੍ਰਿਸ਼ । ਤਸਵੀਰ : ਜਗਦੀਸ਼ ਥਿੰਦ ____________________________________
ਮੁੱਖ ਮੰਡੀ ਜਲਾਲਾਬਾਦ ਪੱਛਮੀ ਵਿੱਚ ਇਸ ਕਥਿਤ ਕਿਸਾਨ ਵਿਰੋਧੀ ਕਨੂੰਨ ਖਿਲਾਫ਼ ਲਗਾਏ ਗਏ ਧਰਨੇ ਵਿੱਚ ਖ਼ੁਦ ਐੱਮ ਐੱਲ ਏ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਧਰਨੇ ਵਿੱਚ ਬੈਠੇ ।
ਉਨ੍ਹਾਂ ਕਿਹਾ ਕਿ ਅੱਜ ਚਾਹੇ ਕੇਂਦਰ ਦੀ ਐੱਨ ਡੀ ਏ ਸਰਕਾਰ ਐੱਮ ਐੱਸ ਪੀ ਜਾਰੀ ਰੱਖਣ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਦੇਸ਼ ਦੇ ਸੂਝਵਾਨ ਨਾਗਰਿਕ ਜਾਣ ਚੁੱਕੇ ਹਨ ਕਿ ਸਤਾਧਾਰੀ ਜੁਮਲੇਬਾਜ ਲੋਕ ਪਹਿਲਾਂ ਵੀ ਝੂਠੇ ਵਾਅਦੇ ਦਾਅਵੇ ਕਰਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਦੇ ਆਏ ਹਨ ਅਤੇ ਹੁਣ ਵੀ ਕਰ ਰਹੇ ਹਨ ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਆਗੂ ਰੰਜਮ ਕਾਮਰਾ ਨੇ ਵੀ ਖੁੱਲ੍ਹ ਕੇ ਨਰਿੰਦਰ ਮੋਦੀ ਸਰਕਾਰ ਖਿਲਾਫ ਭੜਾਸ ਕੱਢੀ ।
ਉਹਨਾਂ ਕਿਹਾ ਕਿਹਾ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤੇ ਦੀ ਰੋਜ਼ੀ ਰੋਟੀ ਖੋਹ ਕੇ ਪੂੰਜੀਵਾਦੀਆਂ ਹਵਾਲੇ ਕਰਨ ਦੀ ਵੱਡੀ ਸਾਜਿਸ਼ ਹੈ ।
ਇਸ ਦੌਰਾਨ ਮੰਡੀ ਰੋੜਾਂਵਾਲੀ , ਮੰਡੀ ਅਰਨੀਵਾਲਾ ਤੋਂ ਇਲਾਵਾ ਹਲਕੇ ਦੇ ਵੱਖ - ਵੱਖ ਪਿੰਡਾਂ ਵਿੱਚ ਧਰਨੇ ਲਗਾ ਕੇ ਕਿਸਾਨਾਂ ਦੇ ਹੱਕ ਵਿੱਚ ਡੱਟਣ ਦਾ ਐਲਾਨ ਕੀਤਾ ਗਿਆ ।
ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਆਵਲਾ ਪਰਿਵਾਰਕ ਮੈੰਬਰਾਂ
, ਉਹਨਾਂ ਵੱਲੋਂ ਥਾਪੇ ਜੋਨ ਇੰਚਾਰਜ ਮੌਜੂਦ ਸਨ ।
ਸਥਾਨਕ ਆਗੂਆਂ ਵਿੱਚ ਮਾਰਕਿਟ ਕਮੇਟੀਆਂ ਦੇ ਚੇਅਰਮੈਨ , ਬਲਾਕ ਸੰਮਤੀਆਂ ਦੇ ਅਹੁਦੇਦਾਰ , ਮੌਜੂਦਾ ਅਤੇ ਸਾਬਕਾ ਕੌਂਸਲਰ ਮੌਜੂਦ ਸਨ ।