ਚੰਡੀਗੜ੍ਹ, 21 ਸਤੰਬਰ, 2020 ਉੱਗੇ ਕਿਸਾਨੀ ਕਾਰਕੁਨ ਅਤੇ ਦੇਸ਼ ਦੀਆਂ ਮਾਨ ਮੱਤੀਆਂ ਸੰਸਥਾਵਾਂ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੋਰਡ ਤੇ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਮਰਦੀਪ ਸਿੰਘ ਚੀਮਾ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰਾਸ਼ਨ ਨੇ ਸੰਸਦ ਵਿਚ ਅੱਜ ਬਾਕੀ ਰਹਿੰਦੇ ਬਿੱਲਾਂ ਤੇ ਬਹਿਸ ਤੋਂ ਪਹਿਲਾਂ 8 ਰਾਜ ਸਭਾ ਮੈਂਬਰਾਂ ਦੀ ਰਾਜ ਸਭਾ ਦੇ ਰਹਿੰਦੇ ਸੈਸ਼ਨ ਲਈ ਜਬਰੀ ਮੁਅਤੱਲ ਕਰਨ ਦੀ ਭਰਵੀਂ ਨਿਖੇਧੀ ਕਰ ਦਿਆਂ ਆਖਿਆ ਕੇ ਜਿਸ ਤਰ੍ਹਾਂ ਮੌਜੂਦਾ ਸਰਕਾਰ ਦੇ ਕਾਰਜ਼ਕਾਲ ਵਿਚ ਲੋਕ ਤੰਤਰਿਕ ਸੰਸਥਾਵਾਂ ਦਾ ਗਲਾ ਘੁੱਟਿਆ ਜਾ ਰਿਹਾ ਉਹ ਬੜੇ ਅਨਸੁਖਾਵੇ ਭਵਿੱਖ ਦਾ ਸਪੱਸ਼ਟ ਇਸ਼ਾਰਾ ਹੈ।
ਸਰਦਾਰ ਚੀਮਾ ਨੇ ਅੱਗੇ ਆਪਣੇ ਸ਼ੰਕੇ ਸਪਸ਼ਟ ਕਰ ਦਿਆਂ ਆਖਿਆ ਕੇ ਜਿਸ ਤਰ੍ਹਾਂ ਲੋਕ ਸਭਾ ਵਿਚ ਤੇ ਰਾਜ ਸਭਾ ਵਿਚ ਜ਼ਬਰੀ ਖੇਤੀ ਬਿੱਲਾਂ ਨੂੰ ਆਖ ਦੇ ਫੁਲਕਾਰੇ ਵਿਚ ਸਭ ਕਦਰਾਂ ਕੀਮਤਾਂ ਛਿੱਕੇ ਟੰਗ ਕੇ ਪਾਸ ਕਰਵਾਇਆ ਜਾ ਰਿਹਾ ਇਹ ਜਮਹੂਰੀ ਸੰਸਥਾਵਾਂ ਦਾ ਸ਼ਰੇ ਆਮ ਕਤਲ ਹੈ , ਇਹ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖ ਕੇ ਕਿਤੇ ਨਾ ਕੀਤੇ ਜਿਥੇ ਵੀ ਲੋਕ ਪੱਖੀ ਆਵਾਜ਼ਾਂ ਉਠਦੀਆਂ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਦਬਾ ਦਿੱਤਾ ਜਾ ਰਿਹਾ ਤੇ ਉਹਨਾਂ ਕਾਰਕੂਨਾਂ ਦਾ ਜੋ ਜਨਤਕ ਹਸ਼ਰ ਸੋਸ਼ਲ ਮੀਡੀਆ ਅਤੇ ਸਮਾਜਿਕ ਜੀਵਨ ਵਿਚ ਕੀਤਾ ਜਾ ਰਿਹਾ ਹੈ ਉਹ ਪੂਰਨ ਤਾਨਾਸ਼ਾਹੀ ਰਾਜ ਦਾ ਲਿਸ਼ਕਾਰਾ ਦੇ ਰਿਹਾ ਹੈ
ਸਰਦਾਰ ਚੀਮਾ ਨੇ ਆਖਿਆ ਉਹਨਾਂ ਪਾਰਟੀ ਵਿਚ ਅਤੇ ਕੇਂਦਰੀ ਲੀਡਰਸ਼ਿਪ ਕੋਲ ਇਹ ਵਾਰਤਾਰੇ ਸਬੰਧੀ ਜਾਣਕਾਰੀ ਸਾਂਝੀ ਕਿੱਤੀ ਹੈ ਤੇ ਆਸ ਹੈ ਕੇ ਜਲਦ ਹੀ ਇੱਕ ਲੋਕ ਲਹਿਰ ਦਾ ਉਭਾਰ ਹੋਵੇਗਾ ਜੋ ਇਹਨਾਂ ਤਾਨਾਸ਼ਾਹੀ ਤਾਕਤਾਂ ਦਾ ਖੁਰਾ ਖੋਜ ਮਿਟਾਉਣ ਲਈ ਪਾਰਟੀ ਬਾਜ਼ੀਆਂ ਤੋਂ ਉਪਰ ਉਠ ਕੇ ਲੋਕ ਭਲਾਈ ਅਤੇ ਆਪਣੀ ਹੋਂਦ ਬਚਾਈ ਰੱਖਣ ਲਈ ਹੁੰਭਲਾ ਮਾਰਨਂਗੀਆਂ .
ਸਰਦਾਰ ਚੀਮਾ ਜੋ ਪਲੈਨਿੰਗ ਕਮੀਸ਼ਨ ਆਫ਼ ਇੰਡੀਆ ਦੇ 2 ਵਰਕਿੰਗ ਗਰੁੱਪਾਂ ਦੇ ਮੈਂਬਰ ਰਹੇ ਹਨ ਨੇ ਉਸ ਸਮੇਂ ਖੇਤੀਬਾੜੀ ਨੂੰ ਲਾਹੇਵੰਦਾ ਧੰਦਾ ਬਣਾਉਣ ਲਈ ਮੰਡੀ ਕਾਰੀ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਖੇਤੀ ਤਕਨੀਕਾਂ ਅਤੇ ਟੈਕਨਾਲੋਜੀ ਦੇ ਪਸਾਰ ਲਈ ਮੁੱਦਾ ਜ਼ੋਰ ਨਾਲ ਉਠਾ ਕੇ ਭਾਰਤ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕਰਵਾਏ ਸੰਨ ਨਾ ਕੇ ਮੌਜ਼ੂਦਾ ਸਰਕਾਰ ਦੀ ਗਰਿਬੀ ਹਟਾਓ ਦੀ ਥਾਂ ਗ਼ਰੀਬ ਹਟਾਓ ਦੀ ਵਿਓਂਤ ਬੰਦੀ ਨੂੰ ਚੰਦ ਕਾਰੋਬਾਰੀ ਮਿੱਤਰਾਂ ,ਕੁੱਝ ਧੰਨਾ ਸੇਠਾਂ ਤੇ ਕੁਝ ਅੰਤਰ ਰਾਸ਼ਟਰੀ ਲਾਬੀਆਂ ਦੇ ਅੱਗੇ ਨੀਵੇਂ ਪੇਨਾ ਗਰਦਾਨ ਦਿਆਂ ਆਖਿਆ ਕੇ ਇਹ ਭਾਰਤੀ ਲੋਕ ਤੰਤਰ ਲਈ ਚੁਣੌਤੀ ਪੂਰਨ ਸਮਾਂ ਹੈ ਅਤੇ ਇਸ ਵਿਚੋਂ ਜੇਤੂ ਹੋ ਕੇ ਬਾਹਰ ਨਿਕਲਣ ਲਈ ਹਰ ਜਾਇਜ਼ ਹੀਲਾ ਵਸੀਲਾ ਸਵਿਧਾਨਿਕ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਵਰਤਿਆ ਜਾਵੇਗਾ ਤਾਂ ਜੋ ਦੇਸ਼ ਮੁੜ ਮੌਜ਼ੂਦਾ ਪੀੜ੍ਹੀ ਆਪਣੀ ਹੋਸ਼ ਵਿਚ ਵੀ ਖੁਸ਼ ਹਾਲ ਭਾਰਤ ਦੇਖ ਸਕਣ।