ਮੁੰਬਈ, 22 ਸਤੰਬਰ 2020 - ਮਸ਼ਹੂਰ ਅਦਾਕਾਰਾ ਆਸ਼ਾਲਤਾ ਵਾਬਗਾਂਵਕਰ ਦੇ ਦਿਹਾਂਤ ਹੋ ਗਿਆ। ਉਨ੍ਹਾਂ ਨੇ ਅੱਜ ਸਵੇਰੇ ਕਰੀਬ 4.45 ਮਿੰਟ 'ਤੇ ਸਤਾਰਾ (ਮਹਾਰਾਸ਼ਟਰ) ਦੇ ਹਸਪਤਾਲ 'ਚ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਉਮਰ 83 ਸਾਲ ਸੀ ਉਨ੍ਹਾਂ ਦਾ ਜਨਮ 2 ਜੁਲਾਈ 1941 ਨੂੰ ਗੋਆ 'ਚ ਹੋਇਆ ਸੀ। ਅਤੇ ਬੀਤੇ ਦਿਨੀਂ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸਤਾਰਾ ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ।
ਉਨ੍ਹਾਂ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਤਾਰਾ 'ਚ ਆਪਣੇ ਮਰਾਠੀ ਸੀਰੀਅਲ 'ਆਈ ਕੁਲਬਾਈ' ਦੀ ਸ਼ੂਟਿੰਗ ਕਰਨ ਲਈ ਪਹੁੰਚੇ ਸਨ, ਜਿੱਥੇ ਕਿ ਉਨ੍ਹਾਂ ਦੀ ਕੋਰੋਨਾ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ। ਆਸ਼ਾਲਤਾ ਵਾਬਗਾਂਵਕਰ ਦਾ ਅੰਤਿਮ ਸਸਕਾਰ ਸਤਾਰਾ 'ਚ ਹੀ ਕੀਤਾ ਜਾਵੇਗਾ।
ਦੱਸ ਦਈਏ ਕਿ ਆਸ਼ਾਲਤਾ ਨੇ ਕਈ ਮਰਾਠੀ ਅਤੇ ਹਿੰਦੀ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਬਾਲੀਵੁਡ ਦੀ ਸੁਪਰਹਿੱਟ ਫਿਲਮ ਜੰਜੀਰ 'ਚ ਅਮਿਤਾਬ ਬੱਚਨ ਦੀ ਸੌਤੇਲੀ ਮਾਂ ਦਾ ਰੋਲ ਨਿਭਾਇਆ ਸੀ। ਉਨ੍ਹਾਂ ਨੇ ਕਈ ਫ਼ਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਵੱਡੇ ਪਰਦੇ 'ਤੇ ਅਮਿੱਟ ਛਾਪ ਛੱਡੀ ਸੀ। ਉਨ੍ਹਾਂ ਨੇ 100 ਤੋਂ ਜ਼ਿਆਦਾ ਹਿੰਦੀ ਅਤੇ ਮਰਾਠੀ ਫਿਲਮਾਂ 'ਚ ਕੰਮ ਕੀਤਾ ਹੈ।