ਅਕਾਲ ਤਖ਼ਤ ਵੱਲੋਂ ਭਾਈ ਗਜਿੰਦਰ ਨੂੰ ਉਪਾਧੀ ਦੇਣ ਦਾ ਫੈਸਲਾ, ਜਾਣੋ ਕੌਣ ਪ੍ਰਾਪਤ ਕਰੇਗਾ ਇਹ ਸਨਮਾਨ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 22 ਸਤੰਬਰ, 2020 : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਲ ਖਾਲਸਾ ਦੇ ਮੋਢੀ ਮੈਂਬਰ ਭਾਈ ਗਜਿੰਦਰ ਸਿੰਘ ਨੂੰ 'ਜਲਾਵਤਨ ਸਿੱਖ ਯੋਧੇ' ਦੀ ਉਪਾਧੀ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਇਹ ਉਪਾਧੀ ਇਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤੀ ਜਾਵੇਗੀ ਜਿਸਦੀ ਤਾਰੀਕ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ।
ਇਹ ਸਨਮਾਨ ਦੇਣ ਲਈ ਭਾਈ ਗਜਿੰਦਰ ਸਿੰਘ ਦੀ ਇੰਗਲੈਂਡ ਵਾਸੀ ਧੀ ਬਿਕਰਮਜੀਤ ਕੌਰ ਅਤੇ ਜਥੇਬੰਦੀ ਦੇ ਮੁੱਖ ਦਫਤਰ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਦਲ ਖ਼ਾਲਸਾ ਦੇ ਬੁਲਾਰ ਕੰਵਰਪਾਲ ਸਿੰਘ ਧਾਮੀ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਪਰਿਵਾਰ ਹੀ ਫੈਸਲਾ ਕਰੇਗਾ ਕਿ ਉਪਾਧੀ ਕੌਣ ਪ੍ਰਾਪਤ ਕਰੇਗਾ।
ਜਾਣਕਾਰੀ ਅਨੁਸਾਰ ਗਜਿੰਦਰ ਸਿੰਘ ਨੇ ਆਪਣੇ ਚਾਰ ਹੋਰ ਸਾਥੀਆਂ ਸਮੇਤ 29 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫ਼ਤਾਰੀ ਅਤੇ ਚੌਕ ਮਹਿਤਾ ਵਿਖੇ ਪੁਲੀਸ ਗੋਲੀਬਾਰੀ ਨਾਲ ਮਾਰੇ ਗਏ। 16 ਸਿੱਖਾਂ ਦੇ ਰੋਸ ਵਜੋਂ ਇੰਡੀਅਨ ਏਅਰ ਲਾਈਨ ਦਾ ਜਹਾਜ਼ ਅਗਵਾ ਕੀਤਾ ਸੀ।। ਉਹ ਜਹਾਜ਼ ਨੂੰ ਲਾਹੌਰ ਲੈ ਗਏ ਸਨ, ਜਿਥੇ ਉਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 1986 ਵਿੱਚ ਲਾਹੌਰ ਅਦਾਲਤ ਵੱਲੋਂ ਉਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।। 1994 ਵਿੱਚ ਰਿਹਾਅ ਹੋਣ ਮਗਰੋਂ ਉਹ ਉਥੇ ਹੀ ਰਹਿ ਗਏ ਸਨ।। ਬੁਲਾਰੇ ਨੇ ਦੱਸਿਆ ਕਿ ਰਿਹਾਈ ਤੋਂ ਬਾਅਦ ਜਲਾਵਤਨੀ ਭੋਗ ਰਹੇ ਇਸ ਸਿੱਖ ਆਗੂ ਨੇ ਨਵੰਬਰ 2017 ਵਿਚ ਸੰਯੁਕਤ ਰਾਸ਼ਟਰ ਕੋਲੋਂ ਆਪਣੀ ਮਰਜ਼ੀ ਵਾਲੇ ਦੇਸ਼ ਵਿਚ ਰਹਿਣ ਦੀ ਮੰਗ ਕੀਤੀ ਸੀ।। ਇਸ ਵਰੇ ਭਾਰਤ ਵਿਚ ਗਜਿੰਦਰ ਸਿੰਘ ਦੀ ਫੇਸਬੁੱਕ ਪੇਜ਼ ਨੂੰ ਦੋ ਵਾਰ ਬੰਦ ਕੀਤਾ ਜਾ ਚੁੱਕਾ ਹੈ।।
ਸ੍ਰੀ ਅਕਾਲ ਤਖ਼ਤ ਵੱਲੋਂ ਸਨਮਾਨੀਆਂ ਜਾਣ ਵਾਲੀਆਂ 11 ਸ਼ਖ਼ਸੀਅਤਾਂ ਵਿੱਚ ਦਮਦਮੀ ਟਕਸਾਲ ਦੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ, ਗਿਆਨੀ ਬਲਵੰਤ ਸਿੰਘ ਕੋਠਾਗੁਰੂ, ਗਿਆਨੀ ਮੇਵਾ ਸਿੰਘ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ, ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ (ਸਾਰੇ ਅਕਾਲ ਚਲਾਣਾ ਕਰ ਚੁੱਕੇ ਹਨ), ਡਾ. ਗੁਰਨਾਮ ਸਿੰਘ ਸਾਬਕਾ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ 'ਵਰਸਿਟੀ, ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਭਾਈ ਹਰਿੰਦਰ ਸਿੰਘ ਖਾਲਸਾ ਬਠਿੰਡਾ, ਡਾ. ਦਰਸ਼ਨ ਸਿੰਘ, ਗਿਆਨੀ ਗੁਰਬਚਨ ਸਿੰਘ ਮੁਕਤਸਰੀ ਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦੇ ਨਾਂ ਸ਼ਾਮਲ ਹਨ।