← ਪਿਛੇ ਪਰਤੋ
ਨਵਜੋਤ ਸਿੱਧੂ ਨੇ ਕਿਸਾਨੀ ਸੰਘਰਸ਼ ਵਾਸਤੇ ਕੀਤਾ ਇਹ ਐਲਾਨ ਅੰਮ੍ਰਿਤਸਰ, 22 ਸਤੰਬਰ, 2020 : ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਲੰਬੇ ਸਮੇਂ ਤੱਕ ਚੁੱਪ ਧਾਰਨ ਕਰਨ ਤੋਂ ਬਾਅਦ ਹੁਣ ਕਿਸਾਨਾਂ ਦੇ ਹੱਕ ਵਿਚ ਨਿਤਰਣ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਦਾ ਕਹਿਣਾ ਹੈ ਕਿ ਦੇਸ਼ ਵਿਚ ਸਿਰਫ 6 ਫੀਸਦੀ ਕਿਸਾਨ ਹੀ ਆਪਣੀ ਜਿਣਸ ਐਮ ਐਸ ਪੀ 'ਤੇ ਵੇਚਦੇ ਹਨ ਜਦਕਿ 94 ਫੀਸਦੀ ਅਜਾਈਂ ਹੀ ਵੇਚਦੇ ਹਨ। ਉਸਨੇ ਜੀ ਐਸ ਟੀ ਤੇ ਮੌਜੂਦਾ ਖੇਤੀਬਾੜੀ ਬਿੱਲਾਂ ਦੇ ਮਾਮਲੇ 'ਤੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਉਸਨੇ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਮੌਜੂਦਾ ਸੰਕਟ ਦਾ ਟਾਕਰਾ ਕਰਨ ਦਾ ਸੰਦੇਸ਼ ਵੀ ਦਿੱਤਾ।
Total Responses : 935