ਹਰਦਮ ਮਾਨ
- ਪ੍ਰੀਮੀਅਰ ਜੌਹਨ ਹੌਰਗਨ ਵੱਲੋਂ ਵਿਧਾਨ ਸਭਾ ਭੰਗ ਕਰਕੇ 24 ਅਕਤੂਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ
- ਵਿਰੋਧੀ ਪਾਰਟੀਆਂ ਵੱਲੋਂ ਇਸ ਫੈਸਲੇ ਦੀ ਆਲੋਚਨਾ
ਸਰੀ, 22 ਸਤੰਬਰ 2020-ਬੀਸੀ ਦੇ ਲੋਕਾਂ ਨੂੰ ਉਸ ਸਮੇਂ ਬੜੀ ਹੈਰਾਨੀ ਹੋਈ ਜਦੋਂ ਬੀਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਅਚਾਨਕ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵਜਾ ਦਿੱਤਾ। ਬੇਸ਼ੱਕ ਰਾਜਨੀਤਕ ਹਲਕਿਆਂ ਵੱਲੋਂ ਅਜਿਹੀਆਂ ਕਿਆਸ ਅਰਾਈਆਂ ਤਾਂ ਲਾਈਆਂ ਜਾ ਰਹੀਆਂ ਸਨ ਕਿ ਚੋਣਾਂ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ ਪਰ ਏਨੀ ਜਲਦੀ ਹੋਣਗੀਆਂ, ਇਸ ਦਾ ਕਿਸੇ ਨੂੰ ਖ਼ਿਆਲ ਨਹੀਂ ਸੀ।
ਪ੍ਰੀਮੀਅਰ ਜੌਹਨ ਹੌਰਗਨ ਨੇ 24 ਅਕਤੂਬਰ 2020 ਨੂੰ ਅਗਲੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੋਮਵਾਰ 21 ਸਤੰਬਰ ਨੂੰ ਲੈਫਟੀਨੈਂਟ ਗਵਰਨਰ ਨੂੰ ਮਿਲ ਕੇ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੀ ਮਿਆਦ ਅਜੇ ਇਕ ਸਾਲ ਬਾਕੀ ਸੀ ਅਤੇ ਅਗਲੇ ਸਾਲ 16 ਅਕਤੂਬਰ ਨੂੰ ਚੋਣਾਂ ਹੋਣੀਆਂ ਸਨ ਪਰ ਰਾਜਨੀਤਕ ਹਲਕਿਆਂ ਅਨੁਸਾਰ ਜੌਹਨ ਹੌਰਗਨ ਨੇ ਆਪਣੇ ਹੱਕ ਵਿਚ ਹਵਾ ਦੇਖਦਿਆਂ ਇਹ ਫੈਸਲਾ ਲਿਆ ਹੈ।
ਵਿਰੋਧੀ ਪਾਰਟੀਆਂ ਵੱਲੋਂ ਚੋਣਾਂ ਦੇ ਐਲਾਨ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੌਹਨ ਹੌਰਗਨ ਨੇ ਆਪਣੇ ਨਿਜੀ ਮੁਫਾਦਾਂ ਨੂੰ ਤਰਜੀਹ ਦੇ ਕੇ ਸੂਬੇ ਦੇ ਲੋਕਾਂ ਸਿਰ ਚੋਣਾਂ ਦਾ ਬੋਝ ਲੱਦ ਦਿੱਤਾ ਹੈ।
ਹੌਰਗਨ ਦਾ ਇਹ ਫੈਸਲਾ ਉਨ੍ਹਾਂ ਦੀ ਪਾਰਟੀ ਲਈ ਕਿੰਨਾ ਕੁ ਲਾਹੇਵੰਦ ਸਾਬਿਤ ਹੁੰਦਾ ਹੈ, ਇਹ ਤਾਂ ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ ਪਰ ਇਸ ਸਮੇਂ ਜੋ ਹਾਲਾਤ ਹਨ ਉਨ੍ਹਾਂ ਅਨੁਸਾਰ ਉਨ੍ਹਾਂ ਦੀ ਪਾਰਟੀ ਦਾ ਹੱਥ ਸਭ ਤੋਂ ਉਪਰ ਹੈ।
ਇਸੇ ਦੌਰਾਨ ਜੌਨ ਹੋਰਗਨ ਦੀ ਪਾਰਟੀ (ਐਨਡੀਪੀ) ਨੇ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਾਸਤੇ ਹੇਠ ਲਿਖੇ ਹਲਕਿਆਂ ਲਈ ਆਪਣੇ ਉਮੀਦਵਾਰ ਨਾਮਜ਼ਦ ਕਰ ਦਿੱਤੇ ਹਨ-
ਬਰਨਬੀ-ਡੀਅਰ ਝੀਲ ਤੋਂ ਐਨ ਕੰਗ
ਬਰਨਬੀ-ਐਡਮੰਡਜ਼ ਤੋਂ ਰਾਜ ਚੌਹਾਨ
ਬਰਨਬੀ-ਲੌਹੀਡ ਤੋਂ ਕੈਟਰੀਨਾ ਚੇਨ
ਬਰਨਬੀ ਨੌਰਥ ਤੋਂ ਜੇਨੇਟ ਰਾਊਟਲਜ
ਕੋਲੰਬੀਆ ਰਿਵਰ-ਰੀਵਲਸਟੋਕ ਤੋਂ ਨਿਕੋਲ ਚੈਰਲੇਟ
ਕੋਕਿਟਲਮ-ਬੁਰਕੇ ਮਾਉਂਟੇਨ ਤੋਂ ਫਿਨ ਡੋਨੇਲੀ
ਕੋਕੁਇਟਲਮ-ਮੇਲਡਰਵਿਲੇ ਤੋਂ ਸੇਲੀਨਾ ਰੌਬਿਨਸਨ
ਕੋਰਟਨੇ ਕੋਮੋਕਸ ਤੋਂ ਰੋਨਾ ਰਾਏ ਲਿਓਨਾਰਡ
ਡੈਲਟਾ ਨਾਰਥ ਤੋਂ ਰਵੀ ਕਾਹਲੋਂ
ਐਸਕੁਇਮਲਟ-ਮੈਟਕੋਸਿਨ ਤੋਂ ਮਿਟਜ਼ੀ ਡੀਨ
ਫਰੇਜ਼ਰ-ਨਿਕੋਲਾ ਤੋਂ ਆਰੋਨ ਸੁਮੇਕਸੈਲਟਜ਼ਾ
ਕੁਟੀਨੇ ਵੈਸਟ ਤੋਂ ਕੈਟਰੀਨ ਕਨਰੋਏ
ਲੈਂਗਫੋਰਡ-ਜੁਆਨ ਡੀ ਫੂਕਾ ਤੋਂ ਜੌਨ ਹੌਰਗਨ
ਲੈਂਗਲੀ ਤੋਂ ਐਂਡਰਿਊ ਮਰਸੀਅਰ
ਮੈਪਲ ਰਿੱਜ-ਮਿਸ਼ਨ ਤੋਂ ਬੌਬ ਡੀ ਆਈਥ
ਮੈਪਲ ਰਿਜ-ਪਿਟ ਮੀਡੋਜ਼ ਤੋਂ ਲੀਜ਼ਾ ਬੀਅਰ
ਮਿਡ ਆਈਲੈਂਡ-ਪੈਸੀਫਿਕ ਤੋਂ ਰੀਮ ਜੋਸੀ ਓਸਬਰਨੇ
ਨਾਨੈਮੋ ਤੋਂ ਸ਼ੀਲਾ ਮੈਲਕਮਸਨ
ਨੈਨੈਮੋ-ਨੌਰਥ ਕੋਵਿਚਨ ਤੋਂ ਡੱਗ ਰਾਊਟਟਲੀ
ਨੇਚਕੋ ਲੇਕਸ ਤੋਂ ਐਨ ਮੈਰੀ ਸੈਮ
ਨੈਲਸਨ-ਕਰੈਸਟਨ ਤੋਂ ਬ੍ਰਿਟਨੀ ਐਂਡਰਸਨ
ਉੱਤਰੀ ਕੋਸਟ ਤੋਂ ਜੈਨੀਫ਼ਰ ਰਾਈਸ
ਉੱਤਰੀ ਆਈਲੈਂਡ ਤੋਂ ਮਿਸ਼ੇਲ ਬਾਬਚੁਕ
ਉੱਤਰੀ ਵੈਨਕੂਵਰ-ਲੋਂਸਡੇਲ ਤੋਂ ਬੋਵਿੰਨਾ ਮਾ
ਪੈਂਟਿਕਟਨ ਤੋਂ ਟੋਨੀ ਬੂਟ
ਪੋਰਟ ਕੋਕਿਟਲਮ ਤੋਂ ਮਾਈਕ ਫਰਨਵਰਥ
ਪੋਰਟ ਮੂਡੀ-ਕੋਕਿਟਲਮ ਤੋਂ ਰਿਕ ਗਲੂਮੈਕ
ਪਾਵੇਲ ਰਿਵਰ-ਸਨਸ਼ਾਈਨ ਕੋਸਟ ਤੋਂ ਨਿਕੋਲਸ ਸਾਇਮਨਜ਼
ਸਾਨਿਚ ਸਾਊਥ ਤੋਂ ਲਾਨਾ ਪੋਪਮ
ਸਕਿਨਾ ਤੋਂ ਨਿਕੋਲ ਹੈਲਬੌਰ
ਸਟਕੀਨ ਤੋਂ ਨਾਥਨ ਕੁਲਨ
ਸਰੀ-ਕਲੋਵਰਡੇਲ ਤੋਂ ਮਾਈਕ ਸਟਾਰਚੁਕ
ਸਰੀ-ਫਲੀਟਵੁੱਡ ਤੋਂ ਜਗਰੂਪ ਬਰਾੜ
ਸਰੀ-ਗ੍ਰੀਨ ਟਿੰਬਰਜ਼ ਤੋਂ ਰਚਨਾ ਸਿੰਘ
ਸਰੀ-ਗਿਲਫਰਡ ਤੋਂ ਗੈਰੀ ਬੇਗ
ਸਰੀ-ਨਿਊਟਨ ਤੋਂ ਹੈਰੀ ਬੈਂਸ
ਸਰੀ-ਪਨੋਰਮਾ ਤੋਂ ਜਿਨੀ ਸਿਮਸ
ਸਰੀ-ਵ੍ਹਾਲੀ ਤੋਂ ਬਰੂਸ ਰੈਲਸਟਨ
ਵੈਨਕੂਵਰ-ਫੇਅਰਵਿਯੂ ਤੋਂ ਜਾਰਜ ਹੇਮਾਨ
ਵੈਨਕੂਵਰ-ਫਰੇਜ਼ਰਵਿਊ ਤੋਂ ਜਾਰਜ ਚਾਉ
ਵੈਨਕੂਵਰ-ਕੇਨਸਿੰਗਟਨ ਤੋਂ ਮੇਬਲ ਐਲਮੋਰ
ਵੈਨਕੂਵਰ-ਕਿੰਗਸਵੇ ਤੋਂ ਐਡਰੀਅਨ ਡਿਕਸ
ਵੈਨਕੂਵਰ-ਲੰਗਾਰਾ ਤੋਂ ਟੈਸੀਕਾ ਟਰੂਅੰਗ
ਵੈਨਕੂਵਰ-ਮਾਉਂਟ ਪਲੀਜੈਂਟ ਤੋਂ ਮੇਲਾਨੀਆ ਮਾਰਕ
ਵੈਨਕੂਵਰ-ਪੁਆਇੰਟ ਗ੍ਰੇ ਤੋਂ ਡੇਵਿਡ ਈਬੀ
ਵੈਨਕੂਵਰ-ਵੈਸਟ ਇੰਡ ਤੋਂ ਸਪੈਨਸਰ ਚੰਦਰ ਹਰਬਰਟ
ਵਿਕਟੋਰੀਆ-ਸਵਾਨ ਲੇਕ ਤੋਂ ਰੌਬ ਫਲੇਮਿੰਗ
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com