ਸੰਜੀਵ ਸੂਦ
- ਅੱਖਾਂ ਵਿੱਚ ਮਿਰਚਾਂ ਪਾ ਕੀਤਾ ਹਮਲਾ
ਲੁਧਿਆਣਾ, 22 ਸਤੰਬਰ 2020 - ਲੁਧਿਆਣਾ ਵਿੱਚ ਅਪਰਾਧਿਕ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ ਅਤੇ ਤਾਜ਼ਾ ਮਾਮਲਾ ਗਿੱਲ ਚੌਕ ਨੇੜੇ ਇੱਕ ਸਕ੍ਰੈਪ ਕਾਰੋਬਾਰੀ ਦੇ ਕਰਮਚਾਰੀ ਕੋਲੋਂ ਅੱਖਾਂ 'ਚ ਮਿਰਚਾਂ ਪਾ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ 8 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਹੀ ਪੁਲਿਸ ਮੌਕੇ' ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਕ੍ਰੈਪ ਕਾਰੋਬਾਰੀ ਰਵੀ ਨੇ ਦੱਸਿਆ ਕਿ ਉਸਦਾ ਕਰਮਚਾਰੀ ਪੁਸ਼ਪਿੰਦਰ ਗਿੱਲ ਚੌਕ ਨੇੜੇ ਹਰ ਵਾਰ ਦੀ ਤਰ੍ਹਾਂ ਗਿੱਲ ਚੌਕ ਤੋਂ ਅਦਾਇਗੀ ਲੈ ਕੇ ਕੰਗਣਵਾਲ ਜਾ ਰਿਹਾ ਸੀ। ਕਿ ਗਿੱਲ ਚੌਂਕ ਦੇ ਨਜਦੀਕ ਉਸ ਦੀ ਅੱਖ ਵਿੱਚ ਮਿਰਚਾਂ ਪਾ ਕ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਤੋਂ 8 ਲੱਖ ਰੁਪਏ ਦੀ ਰਾਸ਼ੀ ਲੁੱਟ ਲਈ ਗਈ। ਉਸਨੇ ਦੱਸਿਆ ਕਿ ਪੁਸ਼ਪਿੰਦਰ ਉਸ ਦਾ ਪੁਰਾਣਾ ਕਰਮਚਾਰੀ ਹੈ। ਜਦੋਂ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਟਨਾ ਸਥਾਨ 'ਤੇ ਪਹੁੰਚੇ ਏਸੀਪੀ ਸੰਦੀਪ ਬਧੇਰਾ ਨੇ ਕਿਹਾ ਕਿ ਪੁਲਿਸ ਵੱਖ-ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।