ਸਰਹੱਦੀ ਪਿੰਡ ਬੁਲਾ ਰਾਏ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਚੈਕ ਸੌਂਪਦੇ ਹੋਏ ਨਸੀਬ ਸਿੰਘ ਸੰਧੂ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 22 ਸਤੰਬਰ ,
ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਲਗਪਗ ਪੂਰੇ ਕਰ ਦਿੱਤੇ ਗਏ ਹਨ ।
ਇਸੇ ਤਹਿਤ ਨੌਜਵਾਨ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਮਾਰਟ ਫ਼ੋਨ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਚਾਲੂ ਮਾਲੀ ਵਰ੍ਹੇ ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ।
ਇਹ ਗੱਲ ਨਸੀਬ ਸਿੰਘ ਸੰਧੂ ਨਿੱਜੀ ਸਕੱਤਰ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਬੂਲਾ ਰਾਏ ਹਿਠਾੜ ਵਿਖੇ ਪੰਚਾਇਤ ਨੂੰ ਵਿਕਾਸ ਕਾਰਜ ਲਈ ਰਾਸ਼ੀ ਦਾ ਚੈੱਕ ਸੌਂਪਣ ਮੌਕੇ ਕਹੀ ।
ਉਹਨਾਂ ਵੱਲੋਂ 3,33,503 ਰੁਪਏ ਦਾ ਚੈੱਕ ਬਖਸ਼ੀਸ਼ ਸਿੰਘ ਸਰਪੰਚ ਪਿੰਡ ਬੂਲਾ ਰਾਏ ਹਿਠਾੜ ਨੂੰ ਸੌਂਪਿਆ ।
ਇਸ ਮੌਕੇ ਕੁਲਵੰਤ ਸਿੰਘ ਸਰਪੰਚ ਬੁਲਾ ਰਾਏ , ਸਤਨਾਮ ਸਿੰਘ ਸਰਪੰਚ ਛਾਂਗਾ ਰਾਏ ਉਤਾੜ , ਗੁਰਦੀਪ ਸਿੰਘ ਸਰਪੰਚ ਚਾਂਦੀ ਵਾਲਾ, ਜੱਸੀ ਛਾਂਗਾ ਰਾਏ ਇਸ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।
ਉਨ੍ਹਾਂ ਕਿਹਾ ਕਿ ਕੋਵਿੰਡ-19 ਦੀ ਤ੍ਰਾਸਦੀ ਦੇ ਬਾਵਜੂਦ ਪੰਜਾਬ ਸਰਕਾਰ ਸਰਕਾਰੀ ਕੰਮਕਾਜ ਆਮ ਵਾਂਗ ਚਲਾਏ ਜਾ ਰਹੇ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜਲਦ ਹੀ ਪਿੰਡਾਂ ਅੰਦਰ ਖੇਡ ਕਿੱਟਾਂ ਅਤੇ ਜਿੰਮ ਸਥਾਪਤ ਕੀਤੇ ਜਾ ਰਹੇ ਹਨ ।