ਯੂ ਟਿਊਬ ਨੇ ਨਾਬਾਲਗਾਂ ਵੱਲੋਂ ਇਤਰਾਜ਼ਗਯੋਗ ਵੀਡੀਓ ਨਾ ਵੇਖਣਾ ਯਕੀਨੀ ਬਣਾਉਣ ਲਈ ਬਣਾਏ ਨਵੇਂ ਨਿਯਮ
ਚੰਡੀਗੜ੍ਹ, 23 ਸਤੰਬਰ, 2020 : ਯੂ ਟਿਊਬ ਨੇ ਨਾਬਾਲਾਗਾਂ ਵੱਲੋਂ ਇਤਰਾਜ਼ਯੋਗ ਵੀਡੀਓ ਨਾ ਵੇਖਣਾ ਯਕੀਨੀ ਬਣਾਉਣ ਵਾਸਤੇ ਕੁਝ ਨਵੇਂ ਨਿਯਮ ਬਣਾਏ ਹਨ। ਯੂ ਟਿਊਬ ਨੇ ਆਪਦੀ ਇਕ ਪੋਸਟ ਵਿਚ ਦੱਸਿਆ ਕਿ ਇਹ ਨਵੇਂ ਨਿਯਮ 22 ਸਤੰਬਰ ਤੋਂ ਲਾਗੂ ਕੀਤੇ ਗਏ ਹਨ ਜਿਹਨਾਂ ਵਿਚ ਉਮਰ ਦੇ ਹਿਸਾਬ ਨਾਲ ਪਾਬੰਦੀਆਂ ਸ਼ਾਮਲ ਕੀਤੀਆਂ ਗਈਆਂ ਹਨ ਤਾਂ ਜੋ ਯੂ ਟਿਊਬ 'ਤੇ ਵੀਡੀਓ ਪਾਉਣ ਵਾਲੇ ਤੇ ਵੇਖਣ ਵਾਲੇ ਦੋਵੇਂ ਸੁਰੱਖਿਅਤ ਰਹਿਣ।
ਇਸ ਵੱਲੋਂ ਆਟੋਮੇਟਡ ਸਿਸਟਮ ਦੀ ਵਰਤੋਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਮਾਹਿਰ ਸਮੀਖਿਆਕਾਰਾਂ ਦੀ ਟੀਮ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਉਮਰ ਨਾਲ ਸਬੰਧਤ ਪਾਬੰਦੀਆਂ ਲਾਗੂ ਹੋਣ ਤੇ ਯਕੀਨੀ ਬਣਾਇਆ ਜਾਵੇ ਕਿ ਜੋ ਵੀਡੀਓ ਹਰ ਉਮਰ ਦੇ ਵਿਅਕਤੀ ਲਈ ਨਹੀਂ ਹਨ, ਉਹ ਪਾਬੰਦੀਆਂ ਅਨੁਸਾਰ ਹੀ ਵੇਖੀਆਂ ਜਾ ਸਕਣ। ਇਸ ਲਈ ਯੂ ਟਿਊਬ ਚੈਨਲਾਂ 'ਤੇ ਪੋਸਟ ਹੁੰਦੀਆਂ ਵੀਡੀਓਜ਼ ਵੀ ਇਹਨਾਂ ਨਵੇਂ ਨਿਯਮਾਂ ਅਧੀਨ ਆਉਣਗੀਆਂ। ਜੇਕਰ ਗਲਤੀ ਨਾਲ ਪਾਬੰਦੀ ਲੱਗ ਜਾਂਦ ਹੈ ਤਾਂ ਇਸ ਖਿਲਾਫ ਅਪੀਲ ਕੀਤੀ ਜਾ ਸਕੇਗੀ।
ਯੂਰਪੀ ਯੂਨੀਅਨ ਵਿਚ ਵੀ ਇਹ ਨਿਯਮ ਲਾਗੂ ਹੋਣਗੇ। ਇਹ ਯਕੀਨੀ ਬਣਾਇਆ ਜਾਵੇਗਾ ਕਿ ਇਤਰਾਜ਼ਯੋਗ ਵੀਡੀਓ ਵੇਖਣ ਵਾਲਾ ਘੱਟ ਤੋਂ ਘੱਟ 18 ਸਾਲ ਦੀ ਉਮਰ ਦਾ ਹੋਵੇ ਤੇ ਸਖ਼ਤ ਵੈਰੀਫਿਕੇਸ਼ਨ ਲਈ ਵੀਡੀਓ ਵੇਖਣ ਵਾਲੇ ਨੂੰ ਉਮਰ ਦੀ ਪੁਸ਼ਟੀ ਲਈ ਕੋਈ ਵੈਲਿਡ ਆਈ ਡੀ ਜਾਂ ਫਿਰ ਕਰੈਡਿਟ ਕਾਰਡ ਨਾਲ ਪੁਸ਼ਟੀ ਕਰਨ ਵਾਸਤੇ ਕਿਹਾ ਜਾਵੇਗਾ।