ਜਗਦੀਸ਼ ਥਿੰਦ
ਫਾਜ਼ਿਲਕਾ 23 ਸਤੰਬਰ :
ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਦੇ ਦਿਸ਼ਾ-ਨਿਰਦੇਸ਼ਾਂ ਤੇ ਯਤਨਾਂ ਸਦਕਾ ਫਾਜ਼ਿਲਕਾ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਮੁਹਿੰਮ ਲਗਾਤਾਰ ਜਾਰੀ ਹੈ। ਹਲਕਾ ਫਾਜ਼ਿਲਕਾ ਵਿਖੇ ਜਿਥੇ ਗਲੀਆਂ, ਨਾਲੀਆਂ, ਵਾਰਡਾਂ ਦੇ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ ਉਥੇ ਸ਼ਹਿਰ ਨੂੰ ਸੁੰਦਰ ਤੇ ਰੋਸ਼ਨੀ ਨਾਲ ਜਗਮਗਾਉਣ ਲਈ ਬੂਟੇ ਅਤੇ ਲਾਈਟਾਂ ਵੀ ਲਗਾਈਆਂ ਗਈਆਂ ਹਨ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਨੇ ਦਿੱਤੀ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਵੱਖ-ਵੱਖ ਵਿਕਾਸ ਕਾਰਜਾਂ ਦੀ ਲੜੀ ਤਹਿਤ ਸ਼ਹਿਰ ਦੇ ਵੱਖ-ਵੱਖ ਏਰੀਆ ਵਿਚ ਐਲ.ਈ.ਡੀ. ਲਾਇਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਮਲੋਟ ਰੋਡ, ਕੈਂਟ ਰੋਡ, ਬਾਰਡਰ ਰੋਡ ਤੇ ਡਬਲ ਆਰਮ ਪੋਲ ਅਤੇ ਸਿੰਗਲ ਆਰਮ ਪੋਲ ਅਧੀਨ 250 ਐਲ ਈ ਡੀ ਲਾਇਟਾਂ ਦਾ ਕੰਮ ਚਾਲੂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਚਾਲੂ ਕਰਵਾਉਣ ਲਈ ਲਗਪਗ 48 ਲੱਖ ਰੁਪਏ ਦੀ ਲਾਗਤ ਆਈ ਹੈ।
ਉਨ੍ਹਾਂ ਦੱਸਿਆ ਕਿ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਘੁਬਾਇਆ ਦੇ ਸਹਿਯੋਗ ਨਾਲ ਜਿਥੇ ਸ਼ਹਿਰ ਦੇ ਅੰਦਰ ਰੌਸ਼ਨੀ ਲਈ ਲਾਇਟਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੇ ਫਾਜ਼ਿਲਕਾ ਸ਼ਹਿਰ ਦੇ ਬਾਹਰਲੇ ਏਰੀਆ `ਚ ਵੀ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਲੋਕਾਂ ਨੂੰ ਕੋਈ ਰਾਤ ਸਮੇਂ ਮੁਸ਼ਕਿਲ ਨਾ ਆਵੇ।ਉਨ੍ਹਾਂ ਕਿਹਾ ਕਿ ਰੋਸ਼ਨੀ ਹੋਣ ਨਾਲ ਜਿਥੇ ਸ਼ਹਿਰ ਦੀ ਦਿਖ ਖੁਬਸੁਰਤ ਨਜਰ ਆਵੇਗੀ ਉਥੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਆਸਾਨੀ ਹੋਵੇਗੀ।
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਸੁਰਿੰਦਰ ਕੁਮਾਰ ਕਾਲੜਾ ਬਲਾਕ ਪ੍ਰਧਾਨ, ਪਰਮਜੀਤ ਸਿੰਘ ਪੰਮੀ ਸੀਨੀਅਰ ਨੇਤਾ,ਮਿੰਟੂ ਕਾਮਰਾ ਹਲਕਾ ਇਨਚਾਰਜ, ਮਨੀਸ਼ ਕਟਾਰੀਆ, ਈ ਓ ਚਰਣ ਪਾਲ ਸਿੰਘ, ਐਸ ਓ ਸੁਰੇਸ਼ ਕੁਮਾਰ, ਚੀਫ਼ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ, ਸੇਨੇਟਰੀ ਇੰਸਪੈਕਟਰ ਨਰੇਸ਼ ਖੇੜਾ, ਚਿਮਨ ਲਾਲ ਸਚੁ ਇਨਚਾਰਜ ਸਟਰੀਟ ਲਾਈਟ, ਸਨਮ ਮੁੰਜਾਲ, ਬੰਸੀ ਲਾਲ ਸਾਮਾਂ, ਅਸ਼ੋਕ ਸੋਨੀ, ਮਹਾਵੀਰ ਐਮ ਸੀ, ਅਮਨ ਦੂਰੈਜਾ, ਗੁਰਜੀਤ ਸਿੰਘ ਗਿੱਲ, ਬਲਕਾਰ ਸਿੰਘ ਸਿੱਧੂ, ਮੋਹਨ ਲਾਲ,ਸ਼ਿੰਦਾ ਨੂਰ ਸਮੰਦ, ਗੁਲਾਬੀ ਸਰਪੰਚ ਰਾਜ ਸਿੰਘ ਨੱਥੂ ਚਿਸਤੀ, ਨੀਲਾ ਮਦਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।