← ਪਿਛੇ ਪਰਤੋ
ਅਬੂ ਧਾਬੀ,24 ਸਤੰਬਰ 2020- ਆਈ ਪੀ ਐਲ ਦੇ 13ਵੇਂ ਸੀਜ਼ਨ 'ਚ ਮੁੰਬਈ ਇੰਡੀਅਨਜ਼ ਨੇ ਖਾਤਾ ਖੋਲ ਲਿਆ। ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰ ਨੂੰ 49 ਰਨ ਨਾਲ ਹਰਾਇਆ। ਇਸ ਸੀਜ਼ਨ ਦਾ ਦੂਜਾ ਮੁਕਾਬਲਾ ਖੇਡ ਰਹੀ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਸਾਹਮਣੇ 196 ਰਨ ਦਾ ਟੀਚਾ ਰੱਖਿਆ ਸੀ। ਇਸ ਦੇ ਜਵਾਬ 'ਚ ਕੋਲਕਾਤਾ 9 ਵਿਕਟਾਂ ਗਵਾ ਕੇ 146 ਰਨ ਹੀ ਬਣਾ ਸਕੀ। ਮੁੰਬਈ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰੋਹਿਤ ਨੇ 80 ਦੌੜਾਂ ਬਣਾਈਆਂ। ਰੋਹਿਤ ਦਾ ਆਈ ਪੀ ਐਲ 'ਚ 37ਵਾਂ ਅਰਧ ਸੈਂਕੜਾ ਸੀ। ਮੁੰਬਈ ਵੱਲੋਂ ਜਸਪ੍ਰੀਤ ਬੁਮਰਾਹ,ਟ੍ਰੈਂਟ ਬੋਲਟ ਤੇ ਜੇਮਸ ਪੈਟਿੰਸਨ ਨੇ 2-2 ਵਿਕਟਾਂ ਹਾਸਿਲ ਕੀਤੀਆਂ।
Total Responses : 108