ਸਿਹਤ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ
ਬਠਿੰਡਾ, 24 ਸਤੰਬਰ, 2020 : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ ਸਿਹਤ ਮੁਲਾਜ਼ਮ ਹੱਕੀ ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੀ ਬੇਰੁੱਖੀ ਕਾਰਨ ਸਿਹਤ ਮੁਲਾਜ਼ਮਾਂ ਨੇ ਸੰਘਰਸ਼ ਤੇਜ ਕਰ ਦਿੱਤਾ ਹੈ। ਮਹਾਂਮਾਰੀ ਦੌਰਾਨ ਕੋਵਿਡ ਯੋਧੇ ਕਹਿਣ ਵਾਲੀ ਸਰਕਾਰ ਸਿਹਤ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਸੰਘਰਸ਼ਾਂ ਦੀ ਲੜੀ ਤਹਿਤ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿਖੇ ਖਜ਼ਾਨਾ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਪੰਜਾਬ ਭਰ ਦੇ ਹਰ ਜ਼ਿਲ੍ਹੇ ਵਿੱਚੋਂ ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਤਹਿਤ ਸਿਹਤ ਮੁਲਾਜ਼ਮ ਵੱਡੀ ਗਿਣਤੀ ਵਿੱਚ ਮਿੰਨੀ ਸਕੱਤਰੇਤ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ। ਸਿਹਤ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਜਾਇਜ਼ ਮੰਗਾਂ ਮਨਵਾਉਣ ਲਈ ਇਕ ਮਹੀਨੇ ਵਿੱਚ ਇਹ ਤੀਜਾ ਵੱਡਾ ਸੰਘਰਸ਼ ਸੀ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿਚ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਰੈਗੂਲਰ ਕਰਵਾਉਣਾ, 1263 ਨਵ ਨਿਯੁਕਤ ਮਲਟੀਪਰਪਜ ਹੈਲਥ ਵਰਕਰ ਮੇਲ ਦਾ ਪਰਖ ਕਾਲ ਖਤਮ ਕਰਨਾ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਫਰੰਟ ਲਾਇਨ ਤੇ ਕੰਮ ਕਰਦੇ ਸਮੂਹ ਸਿਹਤ ਮੁਲਾਜ਼ਮਾਂ ਨੂੰ ਸਪੈਸ਼ਲ ਇੰਨਕਰੀਮੈਂਟ ਦਵਾਉਣਾ ਸ਼ਾਮਲ ਹਨ। ਸਿਹਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਮੰਗਾਂ ਸਬੰਧੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਦੇ ਕਾਰਨ ਸਿਹਤ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿਹਤ ਮੁਲਾਜ਼ਮਾਂ ਦੇ ਵੱਖ-ਵੱਖ ਆਗੂਆਂ ਦੇ ਵਿਚਾਰ ਪੇਸ਼ ਕਰਨ ਤੋਂ ਬਾਅਦ ਲੲੇ ਗੲੇ ਫੈਸਲੇ ਤੋਂ ਬਾਅਦ ਖਜ਼ਾਨਾ ਖਾਲੀ ਦਾ ਢੋੰਗ ਰਚਾਉਣ ਵਾਲੇ ਨਖਿਧ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਪੁਲਿਸ ਬੈਰੀਕਟਾਂ ਨੂੰ ਤੋੜਦੇ ਹੋਏ ਕੀਤਾ ਗਿਆ। ਮੁਲਾਜ਼ਮਾਂ ਅਤੇ ਪੁਲਿਸ ਵਿਚਾਲੇ ਝਡ਼ਪਾਂ ਹੋੲੀਅਾਂ ਪ੍ਰਤੂੰ ਸਿਹਤ ਮੁਲਾਜ਼ਮ ਆਪਣੇ ਮਿਸ਼ਨ ਨੂੰ ਕਾਮਯਾਬ ਕਰਨ ਵਿਚ ਸਫ਼ਲ ਹੋ ਗਏ। ਜਿਥੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਖਜ਼ਾਨਾ ਮੰਤਰੀ ਨਾਲ਼ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਪ੍ਰੰਤੂ ਸਿਹਤ ਮੁਲਾਜ਼ਮਾਂ ਵੱਲੋਂ ਅਜਿਹੇ ਵਾਰ ਵਾਰ ਦਿੱਤੇ ਜਾ ਰਹੇ ਭਰੋਸਿਆਂ ਤੇ ਯਕੀਨ ਨਾ ਕਰਦੇ ਹੋਏ ਮੰਗ ਪੱਤਰ ਦੇਣ ਤੋਂਂ ਸਾਫ ਇਨਕਾਰ ਕਰ ਦਿੱਤਾ ਅਤੇ ਸਬ ਕਮੇਟੀ ਦੇ ਮੈਂਬਰ ਤ੍ਰਪਿਤ ਰਜਿੰਦਰ ਸਿੰਘ ਬਾਜਵਾ ਦੇ ਹਲਕਾ ਕਾਦੀਆਂ ਵਿਖੇ ਅਗਲੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ ਜਿਥੇ ਪੂਰੇ ਪੰਜਾਬ ਤੋਂਂ ਸਿਹਤ ਮੁਲਾਜ਼ਮਾਂ ਦੇ ਵੱਡੇ ਜਥੇ ਕਾਦੀਆਂ ਵੱਲ ਕੂਚ ਕਰਨਗੇ ਅਤੇ ਆਪਣੀਆਂ ਹੱਕੀ ਜਾਇਜ਼ ਮੰਗਾਂ ਨੂੰ ਮੰਨਵਾਉਣ ਲਈ ਬਾਜਵਾ ਦੀ ਕੋਠੀ ਅਤੇ ਦਫਤਰ ਦਾ ਘਿਰਾਓ ਕਰਨਗੇ। ਜਿਸ ਦੀ ਪੂਰਨ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਕੁਲਵੀਰ ਸਿੰਘ ਮੋਗਾ, ਗਗਨਦੀਪ ਸਿੰਘ ਬਠਿੰਡਾ, ਰਵਿੰਦਰ ਲੂਥਰਾ, ਗੁਲਜ਼ਾਰ ਖਾਂ, ਜਗਦੀਸ਼ ਸਿੰਘ ਮਾਨਸਾ, ਨਿੰਦਰ ਕੌਰ, ਰਾਜਵੀਰ ਕੌਰ ਮਾਨਸਾ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।