ਗਿੱਪੀ ਗਰੇਵਾਲ ਵੀ ਨਿੱਤਰੇ ਕਿਸਾਨਾਂ ਦੇ ਹੱਕ, ਪੋਸਟ ਕੀਤੀ ਵੀਡੀਓ
ਚੰਡੀਗੜ੍ਹ, 25 ਸਤੰਬਰ, 2020 : ਪ੍ਰਸਿੱਧ ਗਾਇਕ ਗਿੱਪੀ ਗਰੇਵਾਲ ਵੀ ਕਿਸਾਨਾਂ ਦੇ ਹੱਕ ਵਿਚ ਨਿਤਰ ਆਏ ਹਨ। ਉਹਨਾਂ ਇਕ ਟਵੀਟ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਇਕ ਵੀਡੀਓ ਵੀ ਪੋਸਟ ਕੀਤੀ ਹੈ। ਜਿਸ ਵਿਚ ਉਹਨਾਂ ਦਾ ਗੀਤ ਹੈ, ' ਹੱਲ ਛੱਡ ਕੇ, ਪਾ ਲਿਆ ਜੇ ਅਸੀਂ ਹੱਥ ਹਥਿਆਰਾਂ ਨੂੰ, ਅਸੀਂ ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ'
ਗਰੇਵਾਲ ਨੇ ਲਿਖਿਆ ਹੈ , 'ਮੈਂ ਕਿਸਾਨ ਦਾ ਪੁੱਤ ਹਾਂ। ਮੈਂ ਹਾੜੀ ਸਾਉਣੀ ਦੇ ਵਾਧੇ ਘਾਟੇ ਬਾਰੇ ਵੀ ਜਾਣਦਾ ਹਾਂ ਅਤੇ ਖੇਤਾਂ ਵਿਚ ਡੁੱਲੇ ਪਸੀਨੇ ਬਾਰੇ ਵੀ। ਮੈਂ ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਕਰਦਾ ਹਾਂ। ਤੇ ਅੱਜ ਹੋ ਰਹੇ ਚੱਕਾ ਜਾਮ ਦਾ ਸਮਰਥਨ ਕਰਦਾਂ। ਸਰਕਾਰ ਨੂੰ ਅਪੀਲ ਕਰਦਾਂ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਕਰੇ।'
ਵੇਖੋ ਵੀਡੀਓ ਲਿੰਕ ਕਲਿੱਕ ਕਰੋ :https://twitter.com/i/status/1309331347203387392