← ਪਿਛੇ ਪਰਤੋ
ਲੁਧਿਆਣਾ : ਲਾਡੋਵਾਲ ਟੋਲ ਪਲਾਜ਼ਾ 'ਤੇ ਪੁਲਿਸ ਤਾਇਨਾਤ ਲੁਧਿਆਣਾ, 25 ਸਤੰਬਰ, 2020 : ਲਾਡੋਵਾਲ ਟੋਲ ਪਲਾਜ਼ਾ ਵਿਖੇ ਭਾਰੀ ਗਿਣਤੀ ਵਿਚ ਪੰਜਾਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਐਸ ਐਚ ਓ ਲਾਡੋਵਾਲ ਨੇ ਦੱਸਿਆ ਕਿ ਦੇਸ਼ ਭਰ ਵਿਚ ਅੱਜ ਕਿਸਾਨਾਂ ਦੇ ਪ੍ਰਦਰਸ਼ਨਾਂ ਨੂੰ ਵੇਖਦਿਆਂ ਇਹ ਤਾਇਨਾਤੀ ਕੀਤੀ ਗਈ ਹੈ। ਅਸੀਂ ਸਾਰੀ ਤਿਆਰੀ ਕੀਤੀ ਹੈ, ਐਡੀਸ਼ਨਲ ਫੋਰਸ ਵੀ ਲਾਈ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਨੇ ਸਾਨੂੰ ਭਰੋਸਾ ਦੁਆਇਆ ਹੈ ਕਿ ਪ੍ਰਦਰਸ਼ਨ ਸ਼ਾਂਤੀਪੂਰਨ ਰਹਿਣਗੇ।
Total Responses : 193