ਫਾਇਲ ਫੋਟੋ : ਵਿਧਾਇਕ ਰਮਿੰਦਰ ਆਵਲਾ ਅਤੇ ਟੀਮ ਆਵਲਾ
ਜਗਦੀਸ਼ ਥਿੰਦ
ਜਲਾਲਾਬਾਦ 25 ਸਤੰਬਰ ,
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ , ਕਿਸਾਨ (ਸਸ਼ਕਤੀਕਰਣ ਅਤੇ ਸੁਰੱਖਿਆ) ਕੀਮਤਾਂ ਦਾ ਭਰੋਸਾ ਅਤੇ ਖੇਤੀ ਸੇਵਾਵਾਂ ਕਾਨੂੰਨ 2020 , ਖੇਤੀ ਪੈਦਾਵਾਰ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤਾਂ) ਕਾਨੂੰਨ 2020 ਅਤੇ ਜਰੂਰੀ ਵਸਤੂਆਂ (ਸੋਧ) ਕਾਨੂੰਨ 2020 ਨੂੰ ਰੱਦ ਕਰਵਾਉਣ ਲਈ ਕਾਂਗਰਸ ਪਾਰਟੀ ਵੱਲੋਂ 26 ਸਤੰਬਰ ਨੂੰ ਜਲਾਲਾਬਾਦ ਹਲਕੇ ਅੰਦਰ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ ।
ਐੱਮ ਐੱਲ ਏ ਜਲਾਲਾਬਾਦ ਰਮਿੰਦਰ ਆਵਲਾ ਸਵੇਰੇ 9.30 ਵਜੇ ਟਰੈਕਟਰ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਨਗੇ ।
ਇਸ ਸਬੰਧੀ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਭਾਰਤ ਖੇਤੀ ਆਧਾਰਤ ਦੇਸ਼ ਹੈ ।
ਪੰਜਾਬ ਦੀ ਆਰਥਿਕਤਾ ਸਿੱਧੇ ਤੌਰ ਤੇ ਕਿਰਸਾਨੀ ਨਾਲ ਜੁੜੀ ਹੋਈ ਹੈ ।
ਨਵੇਂ ਕਨੂੰਨ ਕਿਸਾਨਾਂ , ਮਜ਼ਦੂਰਾਂ , ਆੜਤੀ ਵਰਗ ਅਤੇ ਆਮ ਵਪਾਰੀਆਂ ਲਈ ਨੁਕਸਾਨਦਾਇਕ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਆਵਲਾ ਖੁੱਦ ਟਰੈਕਟਰ ਚਲਾਕੇ ਜਲਾਲਾਬਾਦ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਪਿੰਡਾਂ ਵਿੱਚੋਂ ਮੰਡੀ ਅਰਨੀ ਵਾਲਾ ਤੱਕ ਪੁੱਜਣਗੇ ।