ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 25 ਸਤੰਬਰ 2020 - ਸੈਂਸਰਾਂ ਦੇ ਇੰਡਸਟਰੀ 4.0. ਦੀ ਸਫ਼ਲਤਾ ਦਾ ਇਕ ਮਹੱਤਵਪੂਰਣ ਹਿੱਸਾ ਬਣਨ ਦੀ ਉਮੀਦ ਕੀਤੀ ਜਾ ਰਹੀ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਆਰ) ਨੇ ਇਸ ਦਿਸ਼ਾ ਵਿਚ ਇਕ ਕਦਮ ਅੱਗੇ ਵਧਾਇਆ ਜਿਸ ਤਹਿਤ ਸੈਂਸਰ ਟੈਕਨਾਲੋਜੀ 'ਤੇ ਸਪਾਂਸਰ ਕੀਤੀ 'ਏ.ਆਈ.ਸੀ.ਟੀ.ਈ. ਟ੍ਰੇਨਿੰਗ ਐਂਡ ਲਰਨਿੰਗ (ਅਟਲ)' ਅਕੈਡਮੀ ਰਾਹੀਂ ਫੈਕਲਟੀ ਮੈਂਬਰਾਂ, ਖੋਜ ਵਿਦਵਾਨਾਂ ਅਤੇ ਉਦਯੋਗ ਦੇ ਕਰਮਚਾਰੀਆਂ ਨੂੰ 5 ਦਿਨਾਂ ਦੀ ਆਨਲਾਈਨ ਸਿਖਲਾਈ ਪ੍ਰਦਾਨ ਕੀਤੀ ਗਈ। ਇਹ ਪ੍ਰੋਗਰਾਮ 21 ਸਤੰਬਰ, 2020 ਤੋਂ 25 ਸਤੰਬਰ, 2020 ਤੱਕ ਕਰਵਾਇਆ ਗਿਆ।
ਵਿਦਾਇਗੀ ਸਮਾਗਮ ਦੇ ਮੁੱਖ ਮਹਿਮਾਨ ਐਨਆਈਟੀਟੀਆਰਟੀ, ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ (ਡਾ.) ਸ਼ਿਆਮ ਸੁੰਦਰ ਪਟਨਾਇਕ ਸਨ। ਉਹਨਾਂ ਨੇ ਮੈਡੀਕਲ ਡਾਇਗਨੌਸਟਿਕਸ ਵਿੱਚ ਸੁਧਾਰ ਕਰਨ ਅਤੇ ਊਰਜਾ ਉਪਕਰਣਾਂ ਜਿਵੇਂ ਕਿ ਫਿਊਲ ਸੈੱਲਾਂ ਅਤੇ ਬੈਟਰੀਆਂ ਦੀ ਸਮਰੱਥਾ ਵਧਾਉਣ ਵਿੱਚ ਸੈਂਸਰ ਤਕਨਾਲੋਜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰੋਫੈਸਰ ਪਟਨਾਇਕ ਨੇ ਸਿਹਤ ਅਤੇ ਸੁਰੱਖਿਆ ਵਿੱਚ ਸੁਧਾਰ ਲਈ ਸੈਂਸਰਾਂ ਦੀ ਵਰਤੋਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਪੁਲਾੜ ਖੋਜ ਅਤੇ ਵਾਤਾਵਰਣ ਦੀ ਨਿਗਰਾਨੀ ਵਿੱਚ ਸੈਂਸਰਾਂ ਦੀ ਭੂਮਿਕਾ ਬਾਰੇ ਦੱਸਿਆ।
ਪ੍ਰੋਗਰਾਮ ਵਿੱਚ ਸੈਂਸਰ ਤਕਨਾਲੋਜੀ ਦੇ ਵੱਖ ਵੱਖ ਪਹਿਲੂਆਂ ਜਿਵੇਂ ਨੈਨੋ ਸੈਂਸਰਜ਼ ਇਲੈਕਟ੍ਰੋਕੈਮੀਕਲ ਬਾਇਓਸੈਂਸਰਜ਼, ਨੈਨੋਸਟਰਕਚਰਡ ਅਧਾਰਤ ਗੈਸ ਸੈਂਸਰ ਅਤੇ ਫਲੈਕਸੀਵਲ ਅਤੇ ਸਮਾਰਟ ਸੈਂਸਰ ਬਾਰੇ ਜਾਣਕਾਰੀ ਦਿੱਤੀ ਗਈ।
ਏਆਈਸੀਟੀਈ, ਨਵੀਂ ਦਿੱਲੀ ਦੇ ਚੇਅਰਮੈਨ, ਪ੍ਰੋਫੈਸਰ ਅਨਿਲ ਡੀ ਸਾਹਾਸਰਾਬੁਧੇ ਦੇਸ਼ ਭਰ ਵਿੱਚ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ 68 ਆਨਲਾਈਨ ਫੈਕਲਟੀ ਵਿਕਾਸ ਪ੍ਰੋਗਰਾਮਾਂ ਦੇ ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਸਨ। ਇਸ ਪ੍ਰੋਗਰਾਮ ਲਈ 200 ਭਾਗੀਦਾਰਾਂ ਨੂੰ ਰਜਿਸਟਰ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਅਸ਼ੋਕ ਕੁਮਾਰ ਅਤੇ ਪ੍ਰੋ. ਪੰਕਜ ਸ਼ਰਮਾ ਨੇ ਕੀਤਾ।
ਪ੍ਰੋਗਰਾਮ ਦੇ ਮਾਹਰਾਂ ਵਿਚ ਡਾ. ਕੇਤਨ ਕੋਟੇਚਾ, ਸਿੰਬਾਇਓਸਿਸ ਸੈਂਟਰ ਫਾਰ ਅਪਲਾਈਡ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੀਈਓ ਅਤੇ ਡਾਇਰੈਕਟਰ, ਸਿੰਬਾਇਓਸਿਸ ਇੰਸਟੀਚਿਊਟ ਆਫ਼ ਟੈਕਨਾਲੌਜੀ ਦੇ ਡਾਇਰੈਕਟਰ, ਡਾ. ਸ਼੍ਰੀ ਨਿਸ਼ਚਲ ਕਪੂਰ, ਗਲੋਬਲ ਸਟ੍ਰੈਟੇਜੀ- ਟੈਕ ਮਹਿੰਦਰਾ ਦੇ ਉਪ-ਪ੍ਰਧਾਨ ਅਤੇ ਮੁਖੀ, ਪ੍ਰੋ. ਬੀ.ਐਸ. ਸੱਤਯਾਨਾਰਾਯਾਨਾ, ਸੱਤਿਆ ਭਾਰਤੀ ਕੰਸਲਟੈਂਟਸ ਦੇ ਸੀ.ਈ.ਓ.ਅਤੇ ਸਾਬਕਾ ਉਪ ਕੁਲਪਤੀ ਬੀ.ਐਮ.ਐਲ ਮੁੰਜਲ ਯੂਨੀਵਰਸਿਟੀ, ਸ੍ਰੀ ਹਾਰਦਿਕ ਪਟੇਲ, ਏਪਸੀਲਨ ਇਲੈਕਟ੍ਰਾਨਿਕਸ, ਗੁਜਰਾਤ, ਪ੍ਰੋ. ਸੁਨੀਤਾ ਰਤਨ, ਡਾਇਰੈਕਟਰ, ਐਮੀਟੀ ਇੰਸਟੀਚਿਊਟ ਆਫ ਅਪਲਾਈਡ ਸਾਇੰਸਜ਼, ਐਮੀਟੀ ਯੂਨੀਵਰਸਿਟੀ ਉੱਤਰ ਪ੍ਰਦੇਸ਼, ਪ੍ਰੋ. ਡਾ. ਮਰੀਨਲ ਪਾਲ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਸੀਐਸਆਈਆਰ- ਸੀਜੀਸੀਆਰਆਈ ਕਲਕੱਤਾ; ਡਾ: ਬਬਨ ਕੁਮਾਰ ਬਾਂਸੋਦ, ਪ੍ਰਿੰਸੀਪਲ ਸਾਇੰਟਿਸਟ, ਸੀਐਸਆਈਆਰ-ਸੀਐਸਆਈਓ ਚੰਡੀਗੜ੍ਹ; ਡਾ ਰਾਹੁਲ ਪ੍ਰਜੇਸ਼, ਸੀਨੀਅਰ ਸਾਇੰਟਿਸਟ ਸੀਐਸਆਈਆਰ-ਸੀਈਈਆਰਆਈ, ਪਿਲਾਨੀ, ਡਾ.ਥਰਮਾਨੀ ਸੀ ਐਨ ਅਤੇ ਡਾ. ਰਾਜਿੰਦਰ ਪ੍ਰਸਾਦ, ਆਈਆਈਟੀ ਰੋਪੜ; ਡਾ. ਸੀ ਆਰ ਮਰੀਅਪਨ, ਐਨਆਈਟੀ ਕੁਰੂਕਸ਼ੇਤਰ; ਡਾ. ਨਿਖਿਲ ਮਾਰੀਵਾਲਾ, ਐਚਓਡੀ, ਈਸੀਈ, ਯੂਆਈਈਈਟੀ, ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਡਾ. ਰੀਤੁਲਾ ਠਾਕੁਰ, ਡਾ. ਅਸ਼ੋਕ ਕੁਮਾਰ ਅਤੇ ਪ੍ਰੋ. ਪੰਕਜ ਸ਼ਰਮਾ, ਐਨਆਈਟੀਟੀਆਰਟੀ ਚੰਡੀਗੜ੍ਹ ਸ਼ਾਮਲ ਸਨ।