ਚੰਡੀਗੜ੍ਹ,25 ਸਤੰਬਰ,2020: ਅਦਾਕਾਰ ਦੀਪ ਸਿੱਧੂ ਨੂੰ ਸ਼ੰਭੂ 'ਚ ਕਿਸਾਨਾਂ ਦੇ ਹੱਕ 'ਚ ਧਰਨਾ ਦੇਣਾ ਮਹਿੰਗਾ ਪੈ ਗਿਆ। ਸ਼ੰਭੂ ਵਿਖੇ ਦਿੱਤੇ ਧਰਨੇ 'ਚ ਦੀਪ ਸਿੱਧੂ ਦਾ ਆਈ ਫੋਨ ਗੁੰਮ ਗਿਆ। ਇਸ ਦੀ ਜਾਣਕਾਰੀ ਦੀਪ ਸਿੱਧੂ ਨੇ ਇਕ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ। ਦੀਪ ਸਿੱਧੂ ਨੇ ਮੋਬਾਇਲ ਲੱਭ ਕੇ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ। ਦੀਪ ਸਿੱਧੂ ਨੇ ਲਿਖਿਆ ਮੇਰੇ ਆਈ ਫੋਨ 'ਚ ਬਹੁਤ ਸਾਰੀ ਰਿਸਰਚ ਹੈ। ਜੋ ਵੀ ਫੋਨ ਲੱਭ ਕੇ ਵਾਪਸ ਕਰੇਗਾ ਉਸ ਨੂੰ 20 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਦਰਅਸਲ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਦੇ ਖ਼ਿਲਾਫ਼ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨਾਂ ਦੇ ਹੱਕ 'ਚ ਪੰਜਾਬ ਦੇ ਕਈ ਕਲਾਕਾਰ ਵੀ ਖੜੇ ਹੋਏ। ਸ਼ੰਭੂ ਵਿਖੇ ਧਰਨੇ 'ਚ ਵੀ ਕਈ ਕਲਾਕਾਰ ਪਹੁੰਚੇ ਸੀ।