ਜੀਵਨ ਕ੍ਰਾਂਤੀ , ਮਾਨਸਾ
ਮਾਨਸਾ,25 ਸਤੰਬਰ,2020: ਮਾਨਸਾ 'ਚ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅਗਵਾਈ ਚ ਕਲਾਕਾਰਾਂ ਨੇ ਧਰਨਾ ਦਿੱਤਾ ਸੀ। ਇਸ ਧਰਨੇ 'ਚ ਚੋਰ ਵੀ ਦਾਅ ਲਾਉਣ ਤੋਂ ਪਿੱਛੇ ਨਹੀਂ ਹਟੇ। ਇਸ ਧਰਨੇ 'ਚ ਬਰਨਾਲਾ ਤੋਂ ਪਹੁੰਚੇ ਨੌਜਵਾਨ ਲੀਡਰ ਭਾਨਾ ਸਿੱਧੂ ਦੇ ਇੱਕ ਸਾਥੀ ਦਾ ਲਾਇਸੰਸੀ ਰਿਵਾਲਵਰ ਚੋਰੀ ਹੋ ਗਿਆ ਅਤੇ ਕਈ ਹੋਰਾਂ ਦੇ ਪਰਸ ਅਤੇ ਮੋਬਾਇਲ ਵੀ ਗਾਇਬ ਹੋ ਗਏ।
ਪੰਜਾਬੀ ਗਾਇਕਾਂ ਦੇ ਧਰਨੇ 'ਚ ਅਸਲਾ ਲੈ ਕੇ ਪਹੁੰਚਣ ਵਾਲੇ ਤੇ ਪੁਲਿਸ ਹੁਣ ਕੀ ਕਾਰਵਾਈ ਕਰੇਗੀ ਇਸ ਦਾ ਹਾਲੇ ਕੋਈ ਖੁਲਾਸਾ ਨਹੀਂ ਹੋ ਸਕਿਆ। ਮਾਨਸਾ 'ਚ ਅਸਲਾ ਲੈ ਕੇ ਚੱਲਣ 'ਤੇ ਮਨਾਹੀ ਹੈ। ਡੀ ਸੀ ਵੱਲੋਂ ਧਾਰਾ 144 ਲਾਈ ਹੋਈ ਹੈ। ਪਰ ਇਸ ਦੇ ਬਾਵਜੂਦ ਵੀ ਨੌਜਵਾਨ ਹਥਿਆਰ ਲੈ ਕੇ ਪਹੁੰਚੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।