ਸਾਂਝਾ ਮੁਲਾਜ਼ਮ ਮੰਚ, ਪੰਜਾਬ ਅਤੇ ਯੂ.ਟੀ ਵੱਲੋ ਕਿਸਾਨਾਂ ਦੇ ਹੱਕ ਵਿਚ ਕੀਤੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ
ਚੰਡੀਗੜ੍ਹ, 25 ਸਤੰਬਰ, 2020 : ਦੇਸ਼ ਭਰ ਵਿੱਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਵਿਰੁੱਧ ਰੋਸ ਪ੍ਰਦਰਸਨਾਂ ਦੇ ਚਲਦੇ ਅੱਜ ਮੁਹਾਲੀ ਵਿਖੇ ਕਿਸਾਨਾਂ ਵੱਲੋ ਵਿਸ਼ਾਲ ਇੱਕਠ ਕੀਤਾ ਗਿਆ ਜਿਸ ਵਿੱਚ ਸਮਾਜ ਦਾ ਹਰ ਵਰਗ ਮਜਦੂਰ ਹੋਣ, ਦੁਕਾਨਦਾਰ ਹੋਣ, ਆੜਤੀਏ ਹੋਣ ਜਾਂ ਸਰਕਾਰੀ ਮੁਲਾਜ਼ਮ ਹੋਣ, ਵੱਲੋ ਕਿਸਾਨ ਸੰਤਰਸ਼ ਦਾ ਸਮਰਥਨ ਕੀਤਾ ਜਾ ਰਿਹਾ ਹੈ। 24 ਸਤੰਬਰ 2020 ਨੂੰ ਸਾਂਝਾ ਮੁਲਾਜ਼ਮ ਮੰਚ, ਪੰਜਾਬ ਅਤੇ ਯੂ.ਟੀ ਵੱਲੋਂ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸਨਰਜ਼ ਫਰੰਟ ਦੇ ਸੱਦੇ ‘ਤੇ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਦੂਜੇ ਦਿਨ ਮੁਹਾਲੀ ਅਤੇ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਵਲੋਂ ਭੁੱਖ ਹੜਤਾਲ ਕੀਤੀ ਗਈ। ਇਸੇ ਲੜੀ ਵਜੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਜੁਆਇੰਟ ਐਕਸ਼ਨ ਕਮੇਟੀ ਅਤੇ ਮੁਹਾਲੀ ਵਿਖੇ ਪੈਨਸ਼ਨਰਜ ਫਰੰਟ ਵਲੋਂ ਭੁੱਖ ਹੜਤਾਲ ਕੀਤੀ ਗਈ। ਇਸੇ ਤਰ੍ਹਾਂ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸਨਰਜ਼ ਫਰੰਟ ਦੇ ਸੱਦੇ ਤੇ ਭੁੱਖ ਹੜਤਾਲ ਕੀਤੀ ਗਈ। ਫਰੰਟ ਦੇ ਨੁਮਾਇੰਦਿਆਂ ਵੱਲੋਂ ਮੁਲਾਜ਼ਮਾਂ ਦੀ ਬਹੁਗਿਣਤੀ ਸਮੇਤ ਮੁਹਾਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਹਿੱਸਾ ਲਿਆ। ਫਰੰਟ ਦੇ ਕਨਵੀਨਰ ਸੂਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਜੇਕਰ ਅੱਜ ਦੇਸ਼ ਦਾ ਅੰਨਦਾਤਾ ਹੀ ਸੜਕਾਂ ‘ਤੇ ਬੈਠਾ ਹੈ ਤਾਂ ਇਹ ਦੇਸ਼ ਦੀਆਂ ਸਰਕਾਰਾਂ ਲਈ ਬਹੁਤ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਜੇਕਰ ਕਿਸਾਨ ਹੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਹਨ ਤਾਂ ਇਨ੍ਹਾਂ ਬਿੱਲਾਂ ਨੂੰ ਲਾਗੂ ਕਰਨ ਦੀ ਕੀ ਉਚਿਤਤਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁਲਾਜ਼ਮ ਵਰਗ ਕਿਸਾਨ ਵੀਰਾਂ ਦੇ ਹੱਕ ਵਿੱਚ ਖੜਾ ਹੈ। ਇਸ ਸਬੰਧੀ ਫਰੰਟ ਦੇ ਕਨਵੀਨਰ ਸੱਜਣ ਸਿੰਘ, ਸਤੀਸ਼ ਰਾਣਾ, ਕਰਮ ਸਿੰਘ ਧਨੋਆ , ਠਾਕੁਰ ਸਿੰਘ , ਬਕਸ਼ੀਸ਼ ਸਿਘ, ਸੁਖਚੈਨ ਸਿੰਘ ਖਹਿਰਾ, ਮੇਘ ਸਿੰਘ ਸਿੱਧੂ, ਅਤੇ ਪ੍ਰੇਮ ਸਾਗਰ ਸ਼ਰਮਾ ਆਦਿ ਨੇ ਸਰਵਸਮੰਤੀ ਨਾਲ ਫੈਸਲਾ ਲਿਆ ਕਿ ਕਿਸਾਨਾ ਦੇ ਹੱਕ ਵਿੱਚ ਅੱਜ ਮੁਲਾਜ਼ਮ ਦਫਤਰਾਂ ਤੋ ਛੁੱਟੀ ਲੈ ਕੇ ਵੱਖ ਵੱਖ ਜਿਲ੍ਹਿਆਂ ਵਿੱਚ ਹੋ ਰਹੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ। ਅੱਜ ਦੂਜੇ ਦਿਨ ਵੀ ਪੰਜਾਬ ਸਿਵਲ ਸਕੱਤਰੇਤ ਵਿਖੇ ਜੁਆਇੰਟ ਐਕਸ਼ਨ ਕਮੇਟੀ ਵੱਲੋ ਸੁਖਚੈਨ ਸਿੰਘ ਖਹਿਰਾ, ਪਰਸਨਲ ਸਟਾਫ ਐਸੋਸੀਏਸ਼ਨ ਤੋਂ ਮਲੀਕਤ ਸਿੰਘ ਔਜਲਾ, ਦਰਜਾ-4 ਜੱਥੇਬੰਦੀ ਦੇ ਪ੍ਰਧਾਨ ਬਲਰਾਜ ਸਿੰਘ ਦਾਊਂ, ਪ੍ਰਾਹੁਣਚਾਰੀ ਵਿਭਾਗ ਤੋ ਮਹੇਸ਼ ਚੰਦਰ, ਪ੍ਰਧਾਨ ਨਾਲ ਬਜਰੰਗ ਯਾਦਵ ਜਨਰਲ ਸਕੱਤਰ, ਸਫਾਈ ਕਰਮਚਾਰੀ ਯੂਨੀਅਨ, ਜਸਵੀਰ ਸਿੰਘ, ਪੰਜਾਬ ਸਿਵਲ ਸੱਕਤਰੇਤ ਸਟਾਫ ਐਸੋਸੀਏਸ਼ਨ ਵੱਲੋ ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਸੁਸ਼ੀਲ ਕੁਮਾਰ, ਮਨਜਿੰਦਰ ਕੌਰ ਨੇ ਭੁੱਖ ਹੜਤਾਲ ਸ਼ੁਰੂ ਕੀਤੀ।
ਇਸ ਮੌਕੇ ਮਨਜੀਤ ਸਿੰਘ ਰੰਧਾਵਾ, ਮਨਜਿੰਦਰ ਕੌਰ, ਸੁਸ਼ੀਲ ਕੁਮਾਰ, ਮਿਥੁਨ ਚਾਵਲਾ, ਦਲਜੀਤ ਸਿੰਘ, ਜਸਵੀਰ ਸਿੰਘ ਹਸਨਪੁਰੀਆ ਆਦਿ ਮੌਜੂਦ ਸਨ।