ਕਿਸਾਨ ਮਜ਼ਦੂਰ ਸੰਘਰੇਸ਼ ਕਮੇਟੀ ਨੇ ਰੇਲ ਰੋਕੋ ਅੰਦੋਲਨ 29 ਤੱਕ ਵਧਾਇਆ, ਹੋਰ ਜਥੇਬੰਦੀਆਂ ਪਿੱਛੇ ਹਟੀਆਂ
ਅੰਮ੍ਰਿਤਸਰ, 26 ਸਤੰਬਰ, 2020 : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਨੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਆਪਣਾ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਵਧਾ ਦਿੱਤਾ ਹੈ। ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਉਸਦੇ ਕਾਰਕੁੰਨ ਸਾਰੇ ਪੰਜਾਬ ਵਿਚ ਰੇਲਾਂ ਰੋਕਣਗੇ ਤੇ ਰੋਸ ਮੁਜ਼ਾਹਰੇ ਕਰਨਗੇ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਰਾਜੇਵਾਲ ਤੇ ਲੱਖੋਵਾਲ ਇਸ ਰੇਲ ਰੋਕੋ ਅੰਦੋਲਨ ਤੋਂ ਪਿੱਛੇ ਹੱਟ ਗਈਆਂ ਹਨ।
ਉਗਰਾਹਾਂ ਗਰੁੱਪ ਦੇ ਬੁਲਾਰੇ ਸੁਖਦੇਵ ਸਿੰਘ ਕਾਕੋਰੀ ਨੇ ਦੱਸਿਆ ਕਿ ਰੇਲ ਰੋਕੋ ਅੰਦੋਲਨ 'ਤੇ ਅਸੀਂ ਹੁਣ ਸੰਘਰਸ਼ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਸਾਡੀ ਅਗਲੀ ਮੁਹਿੰਮ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਜਿਸ ਤਹਿਤ ਅਸੀਂ ਵੱਡੇ ਵੱਡੇ ਮੰਤਰੀਆਂ, ਸਿਆਸਤਦਾਨਾਂ, ਵਿਧਾਇਕਾਂ ਤੇ ਹੋਰਨਾਂ ਦਾ ਘਿਰਾਓ ਕਰਾਂਗੇ ਤੇ ਖੇਤੀ ਬਿੱਲਾਂ ਦਾ ਵਿਰੋਧ ਕਰਾਂਗੇ।