ਦੀਪਕ ਜੈਨ
ਜਗਰਾਓਂ, 26 ਸਤੰਬਰ 2020 - ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮਾਣਯੋਗ ਐਸ. ਐਸ.ਪੀ ਵਿਵੇਕ ਸੀਲ ਸੋਨੀ ਨਸ਼ਿਆ ਖਿਲਾਫ ਚਲਾਈ ਮਹਿੰਮ ਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਥਾਣਾ ਸਿਟੀ ਰਾਏਕੋਟ ਦੇ ਏ.ਐਸ.ਆਈ ਲਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀਆ ਸਮੇਤ ਬਰਨਾਲਾ ਚੌਂਕ ਰਾਏਕੋਟ ਮੌਜੂਦ ਸੀ ਤਾਂ ਖਾਸ ਮੁਕਬਰ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨਾਨਕਪੁਰਾ ਮੁੱਹਲਾ ਰਾਏਕੋਟ ਸਰਾਬ ਵੇਚਣ ਦਾ ਆਦੀ ਹੈ। ਜਿਸ ਨੇ ਅੱਜ ਵੀ ਆਪਣੇ ਘਰ ਪਸ਼ੂਆਂ ਦੇ ਮਕਾਨ ਅੰਦਰ ਸਰਾਬ ਕੱਢਣ ਲਈ ਲਾਹਣ ਪਾਇਆ ਹੋਇਆ ਹੈ। ਜੇਕਰ ਉਸਦੇ ਘਰ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਨਜਾਇਜ਼ ਸਰਾਬ ਕਸੀਦ ਕੀਤੀ ਹੋਈ ਮਿਲ ਸਕਦੀ ਹੈ, ਤੇ ਉਸ ਨੂੰ ਰੰਗੇ ਹੱਥ ਫੜਿਆ ਜਾ ਸਕਦਾ ਹੈ। ਉਸਦੇ ਘਰ ਰੇਡ ਕਰਨ ਤੇ 300 ਲੀਟਰ ਲਾਹਣ ਬਰਾਮਦ ਕਰ ਐਨ.ਡੀ.ਪੀ.ਸੀ ਦੀ ਧਾਰਾ 61,1,14 ਤਹਿਤ ਮੁੱਕਦਮਾ ਦਰਜ ਕਰ ਦਿੱਤਾ ਗਿਆ ਹੈ।