← ਪਿਛੇ ਪਰਤੋ
ਅਸ਼ੋਕ ਵਰਮਾ
ਮਾਨਸਾ, 26 ਸਤੰਬਰ 2020 - ਮਾਨਸਾ ਪੁਲਿਸ ਨੇ ਚੋਰੀ ਦੇ ਬਜਾਜ ਪਲਟੀਨਾ ਮੋਟਰਸਾਈਕਲ ਸਮੇਤ ਇੱਕ ਵਿਅਕਤ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਬੱਗਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਉਭਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੋਟਰਸਾਈਕਲ ਦੀ ਕੀਮਤ 40 ਹਜ਼ਾਰ ਰੁਪਏ ਹੈ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਪੁਲਿਸ ਨੂੰ ਹੈਪੀ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਖੋੋਖਰ ਖੁਰਦ ਨੇ ਦੱਸਿਆ ਸੀ ਕਿ ਉਹ 24 ਸਤੰਬਰ ਨੂੰ ਆਪਣੇ ਘਰੇਲੂ ਕੰਮਕਾਰ ਸਬੰਧੀ ਆਪਣੇ ਮੋੋਟਰਸਾਈਕਲ ’ਤੇ ਮਾਨਸਾ ਆਇਆ ਸੀ । ਉਸ ਨੇ ਆਪਣਾ ਮੋਟਰਸਾਈਕਲ ਗਊਸ਼ਾਲਾ ਦੀ ਬੈਕਸਾਈਡ ਪ੍ਰਵੀਨ ਕੁਮਾਰ ਦੇ ਘਰ ਅੱਗੇ ਖੜਾ ਕੀਤਾ ਸੀ। ਜਦੋੋ ਉਹ ਕਰੀਬ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਉਸਦਾ ਮੋੋਟਰਸਾਈਕਲ ਉੱਥੇ ਨਹੀ ਸੀ। ਪੁਲਿਸ ਨੇ ਇਸ ਚੋਰੀ ਦੇ ਸਬੰਧ ’ਚ ਮੁਕੱਦਮਾ ਦਰਜ ਕਰਕੇ ਕੀਤੀ ਪੜਤਾਲ ਦੌਰਾਨ ਬੱਗਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੱਗਾ ਸਿੰਘ ਨਸ਼ਿਆਂ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਉਸ ਨੇ ਮੋਟਰਸਾਈਕਲ ਚੋੋਰੀ ਕੀਤਾ ਸੀ।
Total Responses : 933