ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 26 ਸਤੰਬਰ 2020 - ਸਾਂਝਾ ਫੋਰਮ ਪੰਜਾਬ ਦੇ ਸੱਦੇ ਉੱਪ ਸਿਟੀ ਉਪ ਮੰਡਲ ਫਰੀਦਕੋਟ ਸਬ ਅਰਬਰ ਉਪ ਮੰਡਲ ਫਰੀਦਕੋਟ ਅਤੇ ਗੋਲੇਵਾਲਾ ਦੇ ਸਮੁੱਚੇ ਮੁਲਾਜ਼ਮਾਂ ਅਤੇ ਠੇਕਾ ਅਧਾਰਿਤ ਕਾਮਿਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਰੈਲੀ ਨੂੰ ਸਾਥੀ ਹਰਪ੍ਰੀਤ ਸਿੰਘ ਜਰਨਲ ਸਕੱਤਰ, ਬਲਵਿੰਦਰ ਰਾਮ ਸ਼ਰਮਾਂ ਡਵੀਜ਼ਨ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ ਸਬ ਅਰਬਰ, ਕੁਲਦੀਪ ਸਿੰਘ ਪ੍ਰਧਾਨ ਗੋਲੇਵਾਲਾ, ਪਰਮਜੀਤ ਸਿੰਘ ਪ੍ਰਧਾਨ ਸਿਟੀ ਫਰੀਦਕੋਟ, ਤਰਸੇਮਪਾਲ, ਦਲਬੀਰ ਸਿੰਘ, ਰੂਪ ਸਿੰਘ, ਵਿਜੈ ਕੁਮਾਰ, ਸਰਬਜੀਤ ਸਿੰਘ, ਬਲਕਰਨ ਸਿੰਘ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਖੇਤੀ ਆਰਡੀਨੈਂਸਾਂ ਰਾਹੀਂ ਸਮੁੱਚਾ ਮੰਡੀਕਰਨ ਸਿਸਟਮ ਖ਼ਤਮ ਕਰ ਰਹੀ ਹੈ, ਬਿਜਲੀ ਸੋਧ ਬਿੱਲ 2020 ਰਾਹੀਂ ਸਮੁੱਚਾ ਬਿਜਲੀ ਸਿਸਟਮ ਨੂੰ ਪ੍ਰਾਈਵੇਟ ਹੱਥਾਂ ਵਿੱਚੋਂ ਦਿੱਤਾ ਜਾ ਰਿਹਾ ਹੈ। ਸਰਕਾਰੀ ਥਰਮਲਾਂ ਨੂੰ ਬੰਦ ਕਰਕੇ ਪ੍ਰਾਈਵੇਟ ਥਰਮਲਾਂ ਲਗਾਏ ਜਾ ਰਹੇ ਹਨ। ਪਾਵਰਕਾਮ ਦੀਆਂ ਹਜ਼ਾਰਾਂ ਪੋਸਟਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਕਿਸਾਨੀ ਵਿਰੋਧੀ ਬਿੱਲ ਵਾਪਿਸ ਲਈ ਜਾਣ ਬਿਜਲੀ ਸੋਧ ਬਿੱਲ 2020 ਵਾਪਿਸ ਲਿਆ ਜਾਵੇ। ਸਰਕਾਰੀ ਥਰਮਲ ਚਾਲੂ ਰੱਖੇ ਜਾਣ, ਸਰਕਾਰੀ ਭਰਤੀ ਕੀਤੀ ਜਾਵੇ, ਪੇ, ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਪੇ.ਰੋਲ ਵਿਚ ਵਾਧਾ ਕੀਤਾ ਜਾਵੇ, ਇਹ ਬਿੱਲ ਵਾਪਿਸ ਨਾ ਲਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।