ਹਰੀਸ਼ ਕਾਲੜਾ
- ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਹੋ ਸਕਦਾ ਹੈ ਵਾਧਾ-ਐਸ. ਡੀ. ਐਮ.ਸ਼੍ਰੀ ਆਨੰਦਪੁਰ ਸਾਹਿਬ
ਸ੍ਰੀ ਅਨੰਦਪੁਰ ਸਾਹਿਬ, 26 ਸਤੰਬਰ 2020 - ਪੰਜਾਬ ਵਿੱਚ ਮੋਜੂਦਾ ਸਮੇਂ ਝੌਨੇ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਕਰਨ ਚਾਹੀਦਾ ਹੈ। ਕੋਰੋਨਾ ਮਹਾਂਮਾਰੀ ਦੇ ਕੋਰ ਵਿੱਚ ਵਾਵਾਤਵਣ ਵਿੱਚ ਜਹਿਰੀਲਾ ਪ੍ਰਦੂਸ਼ਣ ਵੱਧਣ ਨਾਲ ਲੋਕਾਂ ਨੂੰ ਸਾਹ ਲੈਣ ਵਿਚ ਦਿਕਤ ਹੋ ਸਕਦੀ ਹੈ ਜੋ ਕਰੋਨਾ ਮਹਾਂਮਾਰੀ ਦੇ ਸੰਕਰਮਣ ਵਿੱਚ ਹੋਰ ਵਾਧਾ ਹੋਣ ਦੀ ਸੰਭਵਨਾ ਹੈ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਐਸ. ਡੀ. ਅੇੈਮ. ਮੈਡਮ ਕਨੂੰ ਗਰਗ ਨੇ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਦਿਨ ਰਾਤ ਜੁਟੇ ਹੋਏ ਹਾਂ।ਉਹਨਾਂ ਕਿਹਾ ਕਿ ਕਰੋਨਾ ਉਤੇ ਕਾਬੂ ਪਾਉਣ ਲਈ ਜਿਥੇ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖੀ ਬੇਹੱਤਰ ਜਰੂਰੀ ਹੈ ਉਥੇ ਵਾਤਾਵਰਣ ਅਤੇ ਪੋਣਪਾਣੀ ਦੀ ਸਾਂਭ ਸੰਭਾਲ ਲਈ ਵੀ ਉਪਰਾਲੇ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਵਾਤਾਵਰਣ ਵਿੱਚ ਵੱਧ ਪ੍ਰਦੂਸ਼ਣ ਹੋਣ ਨਾਲ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਜਿਸ ਨਾਲ ਕਰੋਨਾ ਦੇ ਸੰਕਰਮਣ ਦੇ ਵੱਧਣ ਦਾ ਖਤਰਾ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਕਣਕ ਅਤੇ ਝੋਨੇ ਦੀਆਂ 2 ਪ੍ਰਮੁੱਖ ਫਸਲਾਂ ਹਨ ।ਝੌਨੇ ਦੀ ਕਟਾਈ ਉਪਰੰਤ ਆਮ ਤੋਰ ਤੇ ਪਹਿਲਾਂ ਕਿਸਾਨ ਫਸਲ ਦੀ ਰਹਿੰਦ ਖੂਹੰਦ ਨੂੰ ਅੱਗ ਲਗਾ ਕੇ ਸਾੜ ਦਿੱਤੇ ਸਨ। ਪ੍ਰੰਤੂ ਕੁਝ ਸਮੇਂ ਤੋਂ ਕਿਸਾਨਾਂ ਵਿੱਚ ਜਾਗਰੂਕਤਾ ਆਈ ਹੈ। ਕਿਸਾਨ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾ ਰਹੇ ਪ੍ਰੰਤੂ ਇਸ ਨੂੰ 100 ਪ੍ਰਤੀਸ਼ਤ ਤੱਕ ਲੈ ਕੇ ਜਾਣਾ ਹੈ। ਖੇਤਾਂ ਵਿੱਚ ਅੱਗ ਲਗਾਉਣ ਨਾਲ ਜਿਥੇ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ ਉਥੇ ਜਰੂਰੀ ਤੱਤ ਵੀ ਨਸ਼ਟ ਹੋ ਜਾਂਦੇ ਹੈ। ਪਸੂਆਂ ਤੇ ਪੰਛੀਆਂ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਖੇਤਾਂ ਦੇ ਆਲੇ ਦੁਆਲੇ ਲੱਗੇ ਬੂਟੇ ਵੀ ਸੜ ਜਾਂਦੇ ਹਨ। ਵਾਵਤਾਵਰਣ ਵਿੱਚ ਧੂੰਆ- ਧੂੰਆ ਹੋ ਜਾਂਦਾ ਹੈ ਜਿਸ ਨਾਂਲ ਸੜਕੀ ਹਾਦਸੇ ਵਾਪਰਦੇ ਹਨ ਤੇ ਕੀਮਤੀ ਜਾਨਾ ਜਾਂਦੀਆਂ ਹਨ। ਜਿਸ ਨੂੰ ਰੋਕਣ ਦੇ ਉਪਰਾਲੇ ਕੀਤੇ ਜਾਣ ਦੀ ਜਰੂਰਤ ਹੈ।
ਐਸ ਡੀ ਐਮ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤਾਂ ਵਿੱਚ ਵਰਤੀ ਜਾਣ ਵਾਲੀ ਅਧੁਨਿਕ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ਉਤੇ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਆਪਣੇ ਖੇਤਾਂ ਵਿੰਚ ਬਿਨ੍ਹਾਂ ਅੱਗ ਲਾਏ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਜਿਲ੍ਹਾ ਪ੍ਰਸਾਸ਼ਨ ਖੇਤੀਬਾੜੀ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲਰ ਬੋਰਡ ਪੂਰੀ ਸਜਿੰਦਗੀ ਨਾਲ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਖੇਤੀਬਾੜੀ ਮਾਹਰਾ ਦੀ ਰਾਏ ਉਤੇ ਅਮਲ ਕਰਨ ਅਤੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਨਾ ਕਰਨ।