ਮਨਿੰਦਰਜੀਤ ਸਿੱਧੂ
ਜੈਤੋ, 26 ਸਤੰਬਰ 2020 - 23 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਪ੍ਰੀ ਪ੍ਰਾਇਮਰੀ ਦੀਆਂ 8393 ਅਸਾਮੀਆਂ ਨੂੰ ਮੰਨਜ਼ੂਰੀ ਦੇਣ ਦੇ ਫੈਸਲੇ ਦਾ ਆਈ ਈ ਵਲੰਟੀਅਰ ਜੱਥੇਬੰਦੀ 1150 ਇਕਾਈ ਜ਼ਿਲ੍ਹਾ ਫਰੀਦਕੋਟ ਵੱਲੋਂ ਸੁਆਗਤ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਆਈ.ਈ ਵਲੰਟੀਅਰ ਯੂਨੀਅਨ 1150 ਇਕਾਈ ਫਰੀਦਕੋਟ ਦੀ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ , ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ,ਈ ਟੀ ਟੀ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ,ਰਣਜੀਤ ਸਿੰਘ ਬਾਠ , ਡਾ. ਦਵਿੰਦਰ ਸਿੰਘ ਬੋਹਾ,ਜਗਤਾਰ ਮਨੇਲਾ,ਐਚ.ਟੀ ਜਸਵੀਰ ਸਿੰਘ ਮੋਗਾ ਹੁਰਾਂ ਨੂੰ ਧੰਨਵਾਦ ਪ੍ਰਗਟ ਕੀਤਾ।ਉਨ੍ਹਾਂ ਦੱਸਿਆ ਹੈ ਕਿ ਸਮੂਹ ਆਈ. ਈ ਵਲੰਟੀਅਰ ਜੱਥੇਬੰਦੀ 1150 ਇਕਾਈ ਜਿਲ੍ਹਾ ਪ੍ਰਧਾਨ ਗੇਂਦਾ ਲਾਲ, ਉਪ ਪ੍ਰਧਾਨ ਸਰਬਜੀਤ ਕੌਰ, ਸੰਸਾਰ ਸਿੰਘ ਸਫਰੀ, ਹਰਮਨਜੋਤ ਔਲਖ, ਅਮ੍ਰਿਤਪਾਲ ਸਿੰਘ, ਵੀਰਪਾਲ ਕੌਰ, ਰਮਨਦੀਪ ਕੌਰ, ਗਗਨ ਕੋਟਕਪੂਰਾ ਦੇ ਸਮੂਹ ਕੇਡਰ ਵੱਲੋਂ ਸਰਕਾਰ ਦੇ ਇਸ ਫੈਸਲੇ ਨੂੰ ਇਤਿਹਾਸਕ ਦੱਸਦੇ ਹੋਏ ਇਸ ਦਾ ਭਰਵਾਂ ਸੁਆਗਤ ਕੀਤਾ । ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ 13000 ਦੇ ਕਰੀਬ ਵਲੰਟੀਅਰ ਪਿਛਲੇ 15-15 ਸਾਲਾਂ ਤੋਂ ਸਿਖਿਆ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤਹਿਤ ਬਹੁਤ ਘੱਟ ਮਾਣ ਭੱਤੇ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਇਹ ਇਤਿਹਾਸਕ ਫੈਸਲਾ ਉਨ੍ਹਾਂ ਸਾਰੇ ਵਲੰਟੀਅਰਾਂ ਦੇ ਪੱਕੀ ਨੌਕਰੀ ਦੇ ਸੁਪਨੇ ਨੂੰ ਸਾਕਾਰ ਕਰੇਗਾ। ਅੱਗੇ ਉਹਨਾਂ ਕਿਹਾ ਕਿ ਉਹ ਡੀਈਸੀਈ ਦੇ ਪੇਪਰਾਂ ਤੋਂ ਤੁਰੰਤ ਬਾਅਦ ਇਹਨਾਂ ਪੋਸਟਾਂ ਦੇ ਇਸ਼ਤਿਹਾਰ ਕਢਵਾਉਣ ਲਈ ਸਰਕਾਰ ਨਾਲ ਸੰਪਰਕ ਕਰਨਗੇ ਤੇ ਸਰਕਾਰ ਤੋਂ ਆਸ ਪ੍ਰਗਟਾਈ ਕਿ ਇਹਨਾਂ ਪੋਸਟਾਂ ਦਾ ਇਸ਼ਤਿਹਾਰ ਜਲਦੀ ਕੱਢ ਕੇ ਭਰਤੀ ਨੇਪਰੇ ਚਾੜੇਗੀ।