ਦੀਪਕ ਜੈਨ
ਜਗਰਾਓਂ, 26 ਸਤੰਬਰ 2020 - ਡਿਸਪੋਜ਼ਲ ਰੋਡ 'ਤੇ ਲੱਗੇ ਟਰੀਟਮੈਂਟ ਪਲਾਂਟ ਦਾ ਬਿਜਲੀ ਦਾ ਬਕਾਇਆ ਖੜਾ ਹੋਣ ਕਰਕੇ ਬਿਜਲੀ ਬੋਰਡ ਵਲੋਂ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਬਿਲ 2 ਕਰੋੜ ਰੁਪਏ ਦਾ ਸੀ ਜੋ ਕਿ ਬਕਾਇਆ ਹੋਣ ਕਾਰਨ ਕਨੈਕਸ਼ਨ ਕੱਟਿਆ ਗਿਆ।
ਇਸ ਸਬੰਧੀ ਐਸ.ਡੀ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਲਾਂਟ ਵੱਲ ਬਿਜਲੀ ਦੇ ਬਿੱਲ ਦਾ ਬਕਾਇਆ ਖੜਾ ਹੋਣ ਕਰਕੇ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਵਿਭਾਗ ਨੂੰ ਨੋਟਿਸ ਕੱਢ ਦਿੱਤਾ ਗਿਆ ਹੈ। ਇਸ ਸਬੰਧੀ ਨਗਰ ਕੌਂਸਲ ਜਗਰਾਓਂ ਦੇ ਈ.ਓ. ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕੋਲ ਇਹ ਵਿਭਾਗ ਨਹੀਂ ਹੈ, ਇਸ ਕਰਕੇ ਇਹ ਬਿਜਲੀ ਦਾ ਬਕਾਇਆ ਸੀਵਰੇਜ ਵਿਭਾਗ ਹੀ ਦੇਵੇਗਾ।