ਪੰਜਾਬ ਦੇ ਦੋ ਨੇਤਾਵਾਂ ਨੂੰ ਭਾਜਪਾ ਦੀ ਕੌਮੀ ਟੀਮ 'ਚ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਅੰਮ੍ਰਿਤਸਰ, 26 ਸਤੰਬਰ, 2020 : ਪੰਜਾਬ ਨਾਲ ਸਬੰਧਤ ਭਾਰਤੀ ਜਨਤਾ ਪਾਰਟੀ ਦੇ ਦੋ ਸੀਨੀਅਰ ਆਗੂਆਂ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਵੱਲੋਂ ਐਲਾਨੀ ਕੌਮੀ ਟੀਮ ਵਿਚ ਅਹਿਮ ਜ਼ਿੰਮਵਾਰੀਆਂ ਸੌਂਪੀਆਂ ਗਈਆਂ ਹਨ।
ਨੱਡਾ ਵੱਲੋਂ ਜਾਰੀ ਸੂਚੀ ਦੇ ਮੁਤਾਬਕ ਭਾਜਪਾ ਵਿਚ ਕੌਮੀ ਪੱਧਰ 'ਤੇ ਕਈ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਤਰੁਣ ਚੁੱਘ ਨੂੰ ਪਾਰਟੀ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਸਾਬਕਾ ਪੁਲਿਸ ਅਫ਼ਸਰ ਇਕਬਾਲ ਸਿੰਘ ਲਾਲਪੁਰਾ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਇਥੇ ਜ਼ਿਕਰਯੋਗ ਹੈ ਕਿ ਤਰੁਣ ਚੁੱਘ ਭਾਜਪਾ ਦੇ ਦਿੱਲੀ ਦੇ ਕੋ ਇੰਚਾਰਜ, ਅੰਡੇਮਾਨ ਤੇ ਨਿਕੋਬਾਰ ਦੇ ਇੰਚਾਰਜ ਅਤੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਕ ਦੇ ਕੌਮੀ ਕੋ ਕਨਵੀਨਰ ਰਹਿ ਚੁੱਕੇ ਹਨ।