ਮੁੰਬਈ, 27 ਸਤੰਬਰ 2020 – ਸ਼ਨੀਵਾਰ ਨੂੰ ਐਨ ਸੀ ਬੀ ਨੇ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਕੋਲੋਂ ਲੰਬੀ ਪੁੱਛਗਿੱਛ ਕੀਤੀ। ਜਿਨ੍ਹਾਂ ਕੋਲੋਂ ਐਨ ਸੀ ਬੀ ਨੇ ਡਰੱਗਸ ਦੇ ਮੁੱਦੇ 'ਤੇ ਕਈ ਸਵਾਲ ਕੀਤੇ, ਪਰ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵੱਲੋਂ ਸਾਰੇ ਹੀ ਸਵਾਲਾਂ ਦੇ ਜਵਾਬ ਗੋਲ-ਮੋਲ ਹੀ ਦਿੱਤੇ ਗਏ। ਖਬਰ ਇਹ ਵੀ ਆ ਰਹੀ ਹੈ ਕਿ ਐਨ ਸੀ ਬੀ ਨੇ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਰਕੁਲਪ੍ਰੀਤ, ਕਰਿਸ਼ਮਾ, ਸਿਮੋਨ ਖੰਬਾਟਾ ਅਤੇ ਜਯਾ ਸ਼ਾਹ ਦੇ ਮੋਬਾਇਲ ਜ਼ਬਤ ਕਰ ਲਏ ਹਨ।
ਐਨ ਸੀ ਬੀ ਵੱਲੋਂ ਪਤਾ ਲੱਗਿਆ ਹੈ ਕਿ ਡਰੱਗਸ ਮਾਮਲੇ 'ਚ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ। ਮੋਬਾਇਲ ਜ਼ਬਤ ਕਰਨ ਤੋਂ ਬਾਅਦ ਐਨ ਸੀ ਬੀ ਇਨ੍ਹਾਂ ਤੋਂ ਹੋਰ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ।